DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੈਨਸ਼ਨਰਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ

ਪੰਜਾਬ ਸਰਕਾਰ ’ਤੇ ਪੈਨਸ਼ਨਰਾਂ ਨਾਲ ਵਾਅਦਾਖ਼ਿਲਾਫ਼ੀ ਕਰਨ ਦਾ ਦੋਸ਼

  • fb
  • twitter
  • whatsapp
  • whatsapp
featured-img featured-img
ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਪੈਨਸ਼ਨਰ। -ਫੋਟੋ: ਓਬਰਾਏ
Advertisement

ਇਥੋਂ ਦੇ ਭੰਡਾਰੀ ਪਾਰਕ ਵਿੱਚ ਪੈਨਸ਼ਨਰਜ਼ ਐਸੋਸ਼ੀਏਸ਼ਨ ਦੇ ਮੈਬਰਾਂ ਦੀ ਇੱਕਤਰਤਾ ਬਲਬੀਰ ਚੰਦ ਦੀ ਅਗਵਾਈ ਹੇਠ ਹੋਈ ਜਿਸ ਵਿਚ ਪੈਨਸ਼ਨਰਾਂ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਮੇਨ ਏਜੰਡਾ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਬਕਾਇਆ ਡੀ.ਏ ਦੀਆਂ 16 ਪ੍ਰਤੀਸ਼ਤ ਕਿਸ਼ਤਾਂ ਨਾ ਦੇਣ ਦੀ ਤਿੱਖੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਪੈਨਸ਼ਨਰਾਂ ਦੀਆਂ ਮੰਗਾਂ ਪਹਿਲ ਦੇ ਅਧਾਰ ’ਤੇ ਹੱਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਇਹ ਸਰਕਾਰ ਵੀ ਪਹਿਲੀਆਂ ਸਰਕਾਰਾਂ ਵਾਂਗ ਲਾਰਾ ਲਾਓ ਨੀਤੀ ਅਪਣਾ ਰਹੀ ਹੈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਮਹਾਂ ਸੰਘ ਪੈਨਸ਼ਨਰਜ਼ ਵੱਲੋਂ ਦਿੱਤੀ ਕਾਲ ਅਨੁਸਾਰ 17 ਅਕਤੂਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਕੂਚ ਕਰਨ ਤੋਂ ਪਹਿਲਾਂ ਸਕੂਲ ਐਜੂਕੇਸ਼ਨ ਬੋਰਡ ਮੁਹਾਲੀ ਅੱਗੇ ਰੈਲੀ ਵਿਚ ਸ਼ਾਮਲ ਹੋਇਆ ਜਾਵੇਗਾ। ਇਸ ਮੌਕੇ ਸਾਗਰ ਸਿੰਘ, ਚਰਨ ਸਿੰਘ ਭੱਟੀ ਰਹੌਣ, ਸਾਗਰ ਮਹੁੰਮਦ, ਲਛਮਣ ਦਾਸ, ਗੁਰਮੇਲ ਸਿੰਘ ਕੈਸ਼ੀਅਰ, ਭੋਲਾ ਸਿੰਘ, ਹਰਮਿੰਦਰ ਸਿੰਘ ਮੋਹਨਪੁਰ, ਲਾਭ ਸਿੰਘ, ਜਗੀਰ ਸਿੰਘ, ਅਜੀਤ ਸਿੰਘ, ਬਿਸੰਬਰ ਦਾਸ, ਹਰਬੰਸ ਸਿੰਘ, ਜਸਪਾਲ ਸਿੰਘ, ਰਣਜੀਤ ਸਿੰਘ, ਪਲਵਿੰਦਰ ਸਿੰਘ, ਭਿੰਦਰ ਸਿੰਘ, ਅਸੋਕ ਕੁਮਾਰ ਮੋਹਨਪੁਰ, ਲਾਲ ਸਤੀਸ਼ ਸਰਮਾ, ਰਾਮ ਸੁੰਦਰ ਮੋਰੀਆ, ਬਲਵੰਤ ਰਾਏ ਹਾਜ਼ਰ ਸਨ।

Advertisement
Advertisement
×