ਕਿਸਾਨ ਅੰਦੋਲਨ: ਮਾਣਮੱਤਾ ਇਤਿਹਾਸ ਸਿਰਜ ਰਹੀਆਂ ਨੇ ਬੀਬੀਆਂ

ਕਿਸਾਨ ਅੰਦੋਲਨ: ਮਾਣਮੱਤਾ ਇਤਿਹਾਸ ਸਿਰਜ ਰਹੀਆਂ ਨੇ ਬੀਬੀਆਂ

ਟਰੈਕਟਰ ’ਤੇ ਸਵਾਰ ਬੀਬੀ ਗੁਰਬਖਸ਼ ਕੌਰ ਸੰਘਾ ਤੇ ਹੋਰ ਬੀਬੀਆਂ।

ਸੁਰਜੀਤ ਮਜਾਰੀ

ਬੰਗਾ, 17 ਜਨਵਰੀ

ਕਿਸਾਨ ਅੰਦੋਲਨ ’ਚ 18 ਜਨਵਰੀ ਨੂੰ ਮਨਾਏ ਜਾਣ ਵਾਲੇ ਮਹਿਲਾ ਦਿਵਸ ਸਬੰਧੀ ਕਿਸਾਨ ਔਰਤਾਂ ਦਾ ਜਥਾ ਬੀਬੀ ਗੁਰਬਖਸ਼ ਕੌਰ ਸੰਘਾ ਦੀ ਅਗਵਾਈ ਹੇਠ ਪਿੰਡ ਪਿੰਡ ਜਾ ਕੇ ਲਾਮਬੰਦੀ ਕਰ ਰਿਹਾ ਹੈ। ਜਥੇ ਵਿੱਚ ਗੁਰਬਖਸ਼ ਕੌਰ ਸੰਘਾ ਦੇ ਨਾਲ ਸੁਰਜੀਤ ਕੌਰ ਵੜੈਚ, ਰਣਜੀਤ ਕੌਰ ਮਹਿਮੂਦਪੁਰ, ਹਰਬੰਸ ਕੌਰ ਦੀਪ, ਬਲਵਿੰਦਰ ਕੌਰ, ਰਾਜਵਿੰਦਰ ਕੌਰ, ਸਾਰਾ ਸਿੱਧੂ ਮੋਹਰੀਆਂ ਵਜੋਂ ਸ਼ਾਮਲ ਹਨ।

ਦਿੱਲੀ ਦੇ ਤਖ਼ਤ ਨਾਲ ਆਢਾ ਲਾਈ ਬੈਠੇ ਕਿਸਾਨਾਂ ਦਾ ਹੌਸਲਾ ਵਧਾਉਣ ਵਾਲੀਆਂ ਬੀਬੀਆਂ ਹਾਕਮਾਂ ਨੂੰ ਕਾਂਬਾ ਛੇੜ ਰਹੀਆਂ ਹਨ। ਉਹ ਭਾਸ਼ਣ ਵੀ ਦਿੰਦੀਆਂ ਹਨ ਅਤੇ ਨਾਅਰੇ ਵੀ ਬੁਲੰਦ ਕਰ ਰਹੀਆਂ ਹਨ। ਖੇਤੀਬਾੜੀ ਵੀ ਸੰਭਾਲ ਰਹੀਆਂ ਹਨ ਅਤੇ ਰੋਟੀ-ਟੁੱਕ ਵੀ ਕਰ ਰਹੀਆਂ ਹਨ। ਦਿੱਲੀ ਤਕ ਗੂੰਜ ਪਾਉਣ ਵਾਲੇ ਟਰੈਕਟਰ ਮਾਰਚ ਵੀ ਕੱਢ ਰਹੀਆਂ ਹਨ ਅਤੇ ਕਿਸਾਨ ਯੂਨੀਅਨ ਦਾ ਝੰਡਾ ਫੜ ਕੇ ਮੁਜ਼ਾਹਰਿਆਂ ਦੀ ਅਗਵਾਈ ਵੀ ਕਰ ਰਹੀਆਂ ਹਨ। ਬੀਬੀਆਂ ਦਾ ਕਹਿਣਾ ਹੈ ਕਿ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾ ਕੇ ਹੀ ਸਾਹ ਲਿਆ ਜਾਵੇਗਾ ਤੇ ਇਸ ਸਬੰਧ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਲੜਾਈ ਜਾਰੀ ਰਹੇਗੀ।

ਜ਼ਿਕਰਯੋਗ ਹੈ ਕਿ ਕਿਰਤੀ ਕਿਸਾਨ ਯੂਨੀਅਨ ਦੇ ਇਸਤਰੀ ਵਿੰਗ ਵੱਲੋਂ ਭਲਕੇ ਮਹਿਲਾ ਕਿਸਾਨ ਦਿਵਸ ਮੌਕੇ ਰਿਲਾਇੰਸ ਕੰਪਨੀ ਦੇ ਸੁਪਰ ਸਟੋਰ ਅੱਗੇ ਚੱਲ ਰਹੇ ਧਰਨੇ ਵਾਲੇ ਸਥਾਨ ’ਤੇ ਇਹ ਦਿਨ ਮਨਾਇਆ ਜਾਵੇਗਾ। ਇਸ ਸਮਾਗਮ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਮੌਜੂਦਾ ਘੋਲ ਵਿੱਚ ਕਿਸਾਨ ਔਰਤਾਂ ਦੀ ਭੂਮਿਕਾ ਅਤੇ ਔਰਤ ਕਿਸਾਨ ਜਥੇਬੰਦੀ ਦੀ ਲੋੜ ਦੀ ਅਹਿਮੀਅਤ ’ਤੇ ਚਰਚਾ ਕੀਤੀ ਜਾਵੇਗੀ।

ਕਿਸਾਨ ਅੰਦੋਲਨ ’ਚ ਔਰਤਾਂ ਦੀ ਸ਼ਮੂਲੀਅਤ ਵਧੀ: ਬੀਬੀ ਸੰਘਾ

ਬੀਬੀ ਗੁਰਬਖਸ਼ ਕੌਰ ਸੰਘਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਾਗਰੂਕਤਾ ਮੁਹਿੰਮ ਸ਼ੁਰੂ ਕਰਨ ਨਾਲ ਇਲਾਕੇ ’ਚ ਕਿਸਾਨ ਅੰਦੋਲਨ ’ਚ ਔਰਤਾਂ ਦੀ ਸ਼ਮੂਲੀਅਤ ਵਧੀ ਹੈ ਅਤੇ ਹਰ ਮੋਰਚੇ ’ਚ ਉਹ ਕਾਫ਼ਲਿਆਂ ਦੇ ਰੂਪ ’ਚ ਅੱਗੇ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਦਾ ਇਸਤਰੀ ਵਿੰਗ ਆਪਣੀ ਸ਼ਕਤੀ ਦਾ ਸ਼ਾਨਦਾਰ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਪਿੰਡਾਂ ’ਚ ਮੀਟਿੰਗਾਂ ਕਰ ਕੇ ਔਰਤਾਂ ਨੂੰ ਜਥੇਬੰਦ ਕਰਦਿਆਂ 26 ਜਨਵਰੀ ਨੂੰ ਦਿੱਲੀ ਵਿੱਚ ਕੀਤੀ ਜਾ ਰਹੀ ਟਰੈਕਟਰ ਪਰੇਡ ਵਿੱਚ ਭਰਵੀਂ ਸ਼ਮੂਲੀਅਤ ਲਈ ਔਰਤਾਂ ਦੇ ਯੋਗਦਾਨ ਨੂੰ ਯਕੀਨੀ ਬਣਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

* ਮੁੱਖ ਸੜਕਾਂ ਬੰਦ ਕਰਨ ’ਤੇ ਵੀ ਜਤਾਈ ਨਾਖ਼ੁਸ਼ੀ * ਕਿਸਾਨ ਆਗੂਆਂ ਵੱਲੋ...

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਗੁਰੂਗ੍ਰਾਮ, ਦਿੱਲੀ, ਰੋਹਤਕ ਅਤੇ ਹਿਸਾਰ ਵਿੱਚ ਸਹੁਰੇ ਘਰ ਸਮੇਤ 30 ਥਾਵਾ...

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਦੋਵੇਂ ਮੁਲਕਾਂ ਦੇ ਡੀਜੀਐੱਮਓਜ਼ ਦੀ ਬੈਠਕ ’ਚ ਲਿਆ ਗਿਆ ਫ਼ੈਸਲਾ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

* ਮੋਦੀ ਦੀ ਭਾਰਤੀ ਅਦਾਲਤਾਂ ’ਚ ਜਵਾਬਦੇਹੀ ਬਣਦੀ ਹੈ: ਜੱਜ * ਫੈਸਲੇ ਦੀ...

ਸ਼ਹਿਰ

View All