Pathankot’s Diksha Honoured After Becoming Army Lieutenant: ਫ਼ੌਜ ’ਚ ਲੈਫਟੀਨੈਂਟ ਭਰਤੀ ਦੀਕਸ਼ਾ ਦਾ ਸਨਮਾਨ
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਨੇ ‘ਪ੍ਰਾਈਡ ਆਫ਼ ਪੰਜਾਬ ਐਵਾਰਡ’ ਨਾਲ ਸਨਮਾਨਿਤ ਕੀਤਾ
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਵੱਲੋਂ ਸ਼ਹੀਦ ਮੱਖਣ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿੱਚ ਪ੍ਰਿੰਸੀਪਲ ਮੀਨਮ ਸ਼ਿਖਾ ਅਤੇ ਪਰਿਸ਼ਦ ਪ੍ਰਧਾਨ ਕਰਨਲ ਸਾਗਰ ਸਿੰਘ ਸਲਾਰੀਆ ਦੀ ਅਗਵਾਈ ਹੇਠ ਸਨਮਾਨ ਸਮਾਗਮ ਕੀਤਾ ਗਿਆ। ਇਸ ਮੌਕੇ ਪਠਾਨਕੋਟ ਦੀ ਧੀ ਦੀਕਸ਼ਾ ਦੇ ਫ਼ੌਜ ਵਿੱਚ ਲੈਫਟੀਨੈਂਟ ਬਣਨ ’ਤੇ ਉਸ ਨੂੰ ‘ਪ੍ਰਾਈਡ ਆਫ਼ ਪੰਜਾਬ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਪਰਿਸ਼ਦ ਦੇ ਸਕੱਤਰ ਕੁੰਵਰ ਵਿੱਕੀ, ਦੀਕਸ਼ਾ ਦੇ ਪਿਤਾ ਪਵਨ ਕੁਮਾਰ, ਮਾਂ ਇੰਦੂ, ਕੈਪਟਨ ਫਕੀਰ ਸਿੰਘ, ਇੰਡੀਅਨ ਐਕਸ ਸਰਵਿਸਮੈਨ ਲੀਗ ਪੰਜਾਬ ਅਤੇ ਚੰਡੀਗੜ੍ਹ ਦੇ ਆਗੂ ਹੰਸ ਰਾਜ, ਹੰਸ ਰਾਜ, ਵਰਿੰਦਰ ਸਿੰਘ, ਸੂਬੇਦਾਰ ਮੇਜਰ ਅਵਤਾਰ ਸੈਣੀ, ਅੰਮ੍ਰਿਤ ਲਾਲ, ਰਾਕੇਸ਼ ਪਠਾਨੀਆ, ਨੀਰਜ ਕੁਮਾਰ, ਬ੍ਰਿਜ ਕੁਮਾਰ, ਮਨੋਜ ਕੁਮਾਰ, ਰਾਜੀਵ ਕੁਮਾਰ ਅਤੇ ਰਾਜੀਵ ਜੇ ਰਚਨਾ, ਚੰਦਰਕਲਾ ਆਦਿ ਹਾਜ਼ਰ ਸਨ।
ਇਸ ਮੌਕੇ ਲੈਫਟੀਨੈਂਟ ਦੀਕਸ਼ਾ ਨੇ ਕਿਹਾ ਕਿ ਉਸ ਦੇ ਮਾਪਿਆਂ ਅਤੇ ਅਧਿਆਪਕਾਂ ਨੇ ਇਸ ਮੀਲ ਪੱਥਰ ਤੱਕ ਪਹੁੰਚਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਦੇਸ਼ ਭਗਤੀ ਪ੍ਰਤੀ ਜਨੂੰਨ ਅਤੇ ਵਰਦੀ ਪਹਿਨਣ ਦੇ ਸੁਪਨੇ ਨੇ ਉਸ ਨੂੰ ਫੌਜ ਵਿੱਚ ਲੈਫਟੀਨੈਂਟ ਬਣਾਇਆ। ਉਸ ਨੇ ਕਿਹਾ ਕਿ ਜ਼ਿੰਦਗੀ ਵਿੱਚ ਕੁਝ ਵੀ ਮੁਸ਼ਕਲ ਨਹੀਂ ਹੈ, ਹਰ ਟੀਚਾ ਹਿੰਮਤ, ਸਖ਼ਤ ਮਿਹਨਤ ਅਤੇ ਸਮਰਪਣ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।

