DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਹਵਾਈ ਫ਼ੌਜ ’ਚ ਪਾਇਲਟ ਬਣੇਗਾ ਪਠਾਨਕੋਟ ਦਾ ਨੌਜਵਾਨ

ਜਸਨੂਰ ਨੇ ਸੀ ਡੀ ਐੱਸ ਪ੍ਰੀਖਿਆ ’ਚੋਂ ਪਹਿਲਾ ਸਥਾਨ ਹਾਸਲ ਕਰ ਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ

  • fb
  • twitter
  • whatsapp
  • whatsapp
featured-img featured-img
ਜਸਨੂਰ ਸਿੰਘ ਦਾ ਮੂੰਹ ਮਿੱਠਾ ਕਰਵਾਉਂਦੇ ਹੋਏ ਉਸ ਦੇ ਮਾਤਾ-ਪਿਤਾ।
Advertisement

ਪਠਾਨਕੋਟ ਦੇ ਨੌਜਵਾਨ ਜਸਨੂਰ ਸਿੰਘ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਸਦਕਾ ਸੀ ਡੀ ਐੱਸ (ਕੰਬਾਈਂਡ ਡਿਫੈਂਸ ਸਰਵਿਸਿਜ਼) ਅਤੇ ਭਾਰਤੀ ਹਵਾਈ ਫ਼ੌਜ ਦੇ ਪਾਇਲਟ ਇਮਤਿਹਾਨ ਵਿੱਚੋਂ ਦੇਸ਼ ਭਰ ’ਚੋਂ ਪਹਿਲਾ ਸਥਾਨ ਹਾਸਲ ਕਰ ਕੇ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਜਸਨੂਰ ਸਿੰਘ ਨੇ ਆਪਣੀ ਮੁੱਢਲੀ ਵਿੱਦਿਆ ਸੇਂਟ ਜੋਸਫ਼ ਸਕੂਲ ਪਠਾਨਕੋਟ ਤੋਂ ਹਾਸਲ ਕੀਤੀ। ਇਸ ਮਗਰੋਂ ਉਸ ਨੇ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਮੁਹਾਲੀ ਵਿੱਚ ਦਾਖ਼ਲਾ ਲਿਆ, ਜੋ ਵਿਦਿਆਰਥੀਆਂ ਨੂੰ ਐੱਨ ਡੀ ਏ ਵਿੱਚ ਜਾਣ ਲਈ ਵਿਸ਼ੇਸ਼ ਸਿਖਲਾਈ ਅਤੇ ਇੰਟਰਵਿਊ ਦੀ ਤਿਆਰੀ ਕਰਵਾਉਂਦੀ ਹੈ। ਜਸਨੂਰ ਸਿੰਘ ਨੇ ਚੰਡੀਗੜ੍ਹ ਯੂਨੀਵਰਸਿਟੀ ਤੋਂ ਕੰਪਿਊਟਰ ਸਾਇੰਸ ਦੀ ਡਿਗਰੀ ਕਰਦਿਆਂ ਹੀ ਸੀ ਡੀ ਐੱਸ ਦੀ ਤਿਆਰੀ ਜਾਰੀ ਰੱਖੀ। ਆਪਣੀ ਇਸ ਸ਼ਾਨਦਾਰ ਸਫਲਤਾ ਦਾ ਸਿਹਰਾ ਜਸਨੂਰ ਨੇ ਆਪਣੇ ਪਿਤਾ ਦਵਿੰਦਰ ਸਿੰਘ (ਸਾਬਕਾ ਪ੍ਰਧਾਨ ਪੀ ਐੱਮ ਆਰ ਏ) ਅਤੇ ਮਾਤਾ ਸੁਖਜੀਤ ਕੌਰ (ਸੈਂਟਰ ਹੈੱਡ ਟੀਚਰ) ਨੂੰ ਦਿੱਤਾ ਹੈ।

Advertisement
Advertisement
×