DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pathankot: ਲੋਕਾਂ ਨੇ ਰੇਤੇ-ਬੱਜਰੀ ਨਾਲ ਭਰੇ ਵਾਹਨ ਰੋਕ ਕੇ ਰੋਸ ਪ੍ਰਗਟਾਇਆ

ਪੁਲੀਸ ਅਤੇ ਮਾਈਨਿੰਗ ਮਾਫ਼ੀਆ ਖ਼ਿਲਾਫ਼ ਨਾਅਰੇਬਾਜ਼ੀ

  • fb
  • twitter
  • whatsapp
  • whatsapp
featured-img featured-img
ਰੋਸ ਪ੍ਰਗਟਾਉਂਦੇ ਹੋਏ ਸਥਾਨਕ ਵਸਨੀਕ।
Advertisement

ਜੰਮੂ-ਕਸ਼ਮੀਰ ਤੋਂ ਰੇਤਾ ਬੱਜਰੀ ਨਾਲ ਭਰੇ ਟਰੱਕ, ਟਿੱਪਰ ਤੇ ਟਰਾਲੇ ਬਮਿਆਲ ਦੇ ਸਰਹੱਦੀ ਖੇਤਰ ਵਿੱਚ ਦਾਖ਼ਲ ਹੋ ਕੇ ਪੰਜਾਬ ਦੇ ਹੋਰ ਸ਼ਹਿਰਾਂ ਨੂੰ ਜਾਣ ਖ਼ਿਲਾਫ਼ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਰਾਤ ਸਮੇਂ ਇਨ੍ਹਾਂ ਨੂੰ ਰੋਕ ਲਿਆ ਅਤੇ ਪੁਲੀਸ ਤੇ ਮਾਈਨਿੰਗ ਮਾਫ਼ੀਆ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੋਕਾਂ ਦਾ ਕਹਿਣਾ ਸੀ ਕਿ ਪਿਛਲੇ 20-22 ਦਿਨਾਂ ਤੋਂ ਰੋਜ਼ਾਨਾ ਰਾਤ ਸਮੇਂ ਸੈਂਕੜੇ ਟਰੱਕ ਇਸ ਲਿੰਕ ਰੋਡ ਤੋਂ ਲੰਘਦੇ ਹਨ ਜਦਕਿ ਸੜਕ ਦੀ ਸਮਰੱਥਾ ਬਹੁਤ ਘੱਟ ਹੈ ਪਰ ਇਸ ਉਪਰੋਂ ਓਵਰਲੋਡ ਟਰੱਕਾਂ ਟਰਾਲਿਆਂ ਦੇ ਲੰਘਣ ਨਾਲ ਸੜਕ ਦੀ ਬਹੁਤ ਮੰਦੀ ਹਾਲਤ ਹੋ ਗਈ ਹੈ ਅਤੇ ਵੱਡੇ-ਵੱਡੇ ਟੋਏ ਪੈ ਚੁੱਕੇ ਹਨ ਜਿਸ ਕਾਰਨ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰਦਾ ਹੈ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰ ਰਹੇ ਬਲਾਕ ਸਮਿਤੀ ਦੇ ਸਾਬਕਾ ਚੇਅਰਮੈਨ ਤਰਸੇਮ ਲਾਲ ਦਾ ਕਹਿਣਾ ਸੀ ਕਿ ਜੰਮੂ-ਕਸ਼ਮੀਰ ਵਿੱਚੋਂ ਦਾਖ਼ਲ ਹੋਣ ਵਾਲੇ ਇਹ ਟਰੱਕ, ਟਰਾਲੇ ਬਮਿਆਲ ਦੇ ਪਿੰਡ ਰੱਤੜਵਾਂ, ਰਮਕਾਲਵਾਂ, ਪੰਡੋਰੀ, ਜਨਿਆਲ ਰਸਤੇ ਹੁੰਦੇ ਹੋਏ ਮਗਵਾਲ ਮੋੜ ਅਤੇ ਫਤਿਹਪੁਰ ਤੱਕ ਆਉਂਦੇ ਹਨ ਅਤੇ ਅੱਗੇ ਪੰਜਾਬ ਦੇ ਦੂਸਰੇ ਸ਼ਹਿਰਾਂ ਨੂੰ ਜਾਂਦੇ ਹਨ। ਜਿਸ ਸੜਕ ਤੋਂ ਇਹ ਲੰਘਦੇ ਹਨ, ਉਹ 12 ਤੋਂ 20 ਫੁੱਟ ਚੌੜੀ ਹੈ ਪਰ ਇਸ ਤੋਂ 18-18 ਟਾਇਰਾਂ ਵਾਲੇ ਭਾਰੀ ਟਰੱਕ ਤੇ ਟਰਾਲੇ ਲੰਘ ਰਹੇ ਹਨ। ਇਸ ਕਾਰਨ ਸੜਕ ਦੀ ਇੰਨੀ ਦੁਰਦਸ਼ਾ ਹੋ ਚੁੱਕੀ ਹੈ ਕਿ ਇਸ ਤੋਂ ਲੰਘਣਾ ਬਹੁਤ ਮੁਸ਼ਕਲ ਹੈ। ਇੱਥੇ ਹੀ ਬੱਸ ਨਹੀਂ ਇਸ ਸੜਕ ’ਤੇ ਪੈਂਦੀਆਂ 9 ਪੁਲੀਆਂ ਵੀ ਭਾਰੀ ਵਾਹਨਾਂ ਕਾਰਨ ਬੈਠ ਚੁੱਕੀਆਂ ਹਨ। ਰੋਜ਼ਾਨਾ ਸਕੂਲ ਜਾਣ ਵਾਲੀਆਂ ਅਧਿਆਪਕਾਵਾਂ ਆਪਣੀਆਂ ਸਕੂਟੀਆਂ ਸਮੇਤ ਇੱਥੇ ਕਿਸੇ ਨਾ ਕਿਸੇ ਹਾਦਸੇ ਦਾ ਸ਼ਿਕਾਰ ਹੁੰਦੀਆਂ ਹਨ ਜਦਕਿ ਸਕੂਲੀ ਬੱਚੇ ਵੀ ਪ੍ਰੇਸ਼ਾਨ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਇਨ੍ਹਾਂ ਵਾਹਨ ਚਾਲਕਾਂ ਕੋਲ ਸਹੀ ਦਸਤਾਵੇਜ਼ ਹਨ ਤਾਂ ਫਿਰ ਇਨ੍ਹਾਂ ਦਾ ਨੈਸ਼ਨਲ ਹਾਈਵੇਅ ਦੇ ਰਸਤੇ ਲਖਨਪੁਰ ਤੋਂ ਪੰਜਾਬ ਵਿੱਚ ਦਾਖਲਾ ਕਿਉਂ ਨਹੀਂ ਕਰਵਾਇਆ ਜਾਂਦਾ? ਉਨ੍ਹਾਂ ਦੋਸ਼ ਲਾਇਆ ਕਿ ਇਹ 2000 ਰੁਪਏ ਦਾ ਟੌਲ ਬਚਾਉਣ ਲਈ ਸੜਕਾਂ ਖਰਾਬ ਕਰ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਦਾ ਇਸ ਰਸਤੇ ਦਾਖ਼ਲਾ ਬੰਦ ਕਰਵਾਇਆ ਜਾਵੇ।

ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਨੇ ਕਿਹਾ ਕਿ ਦਿਨ ਵੇਲੇ ਨੋ-ਐਂਟਰੀ ਆਰਡਰ ਹੈ ਅਤੇ ਰਾਤ ਵੇਲੇ ਇਸ ਰਸਤੇ ਤੋਂ ਲੰਘਣ ਵਾਲੇ ਟਰੱਕ ਹਾਈ-ਪ੍ਰੋਫਾਈਲ ਮਾਮਲਾ ਹੈ।

Advertisement

Advertisement
Advertisement
×