DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pathankot flood victims: ਹੜ੍ਹਾਂ ਦੇ ਸਾਲ ਬਾਅਦ ਵੀ ਲੋਕਾਂ ਦੇ ਜ਼ਖ਼ਮ ਅੱਲ੍ਹੇ

ਨਾ ਸਰਕਾਰੀ ਮੁਆਵਜ਼ਾ ਮਿਲਿਆ ਅਤੇ ਨਾ ਘਰ ਬਣਾਉਣ ਲਈ ਜ਼ਮੀਨ

  • fb
  • twitter
  • whatsapp
  • whatsapp
featured-img featured-img
ਮੋਹਨ ਲਾਲ ਅਤੇ ਸੁਖਵਿੰਦਰ ਕੌਰ ਮਕਾਨ ਦੇ ਮਲਬੇ ਵਿੱਚੋਂ ਜ਼ਿੰਦਗੀ ਲੱਭਦੇ ਹੋਏ।
Advertisement

ਪਿਛਲੇ ਸਾਲ 25-26 ਅਗਸਤ ਦੀ ਰਾਤ ਨੂੰ ਪਠਾਨਕੋਟ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿੱਚ ਆਏ ਹੜ੍ਹ ਨੂੰ ਭਾਵੇਂ ਸਾਲ ਹੋ ਗਿਆ ਹੈ ਪਰ ਇਸ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੇ ਜ਼ਖ਼ਮ ਅਜੇ ਵੀ ਅੱਲ੍ਹੇ ਹਨ। ਇਹ ਪਰਿਵਾਰ ਸਰਕਾਰੀ ਮੁਆਵਜ਼ੇ ਨੂੰ ਤਰਸ ਰਹੇ ਹਨ। ਨਾ ਹੀ ਇਨ੍ਹਾਂ ਨੂੰ ਅਜੇ ਤੱਕ ਕੋਈ ਸਰਕਾਰੀ ਮੁਆਵਜ਼ਾ ਮਿਲਿਆ ਅਤੇ ਨਾ ਹੀ ਮਕਾਨ ਬਣਾਉਣ ਲਈ ਕੋਈ ਜ਼ਮੀਨ। ਇਹ ਭਿਆਨਕ ਵਰਤਾਰਾ ਉਸ ਵੇਲੇ ਵਾਪਰਿਆ ਸੀ ਜਦ ਰਣਜੀਤ ਸਾਗਰ ਡੈਮ ਤੋਂ ਅਚਾਨਕ ਲੱਖਾਂ ਕਿਊਸਿਕ ਪਾਣੀ ਰਾਵੀ ਦਰਿਆ ਵਿੱਚ ਛੱਡਿਆ ਗਿਆ ਜਿਸ ਨਾਲ ਮਾਧੋਪੁਰ ਹੈੱਡਵਰਕਸ ਦੇ ਫਲੱਡ ਗੇਟ ਟੁੱਟ ਗਏ ਅਤੇ ਮਾਧੋਪੁਰ ਹਾਈਡਲ ਚੈਨਲ ਨਹਿਰ ਵੀ ਟੁੱਟ ਗਈ ਜਿਸ ਨਾਲ ਜਾਨ-ਮਾਲ ਦਾ ਕਾਫ਼ੀ ਨੁਕਸਾਨ ਹੋਇਆ। ਕਥਲੌਰ ਵਿੱਚ ਰਾਵੀ ਦਰਿਆ ਦੇ ਕੰਢੇ ਰਹਿਣ ਵਾਲੇ ਇੱਕ ਗੁੱਜਰ ਪਰਿਵਾਰ ਦੇ ਦੋ ਬੱਚੇ ਤੇ ਇੱਕ ਔਰਤ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਕੇ ਮਰ ਗਏ। ਜ਼ਿਕਰਯੋਗ ਹੈ ਕਿ 25 ਅਗਸਤ ਨੂੰ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਪੁੱਜ ਗਿਆ ਤਾਂ ਰਣਜੀਤ ਸਾਗਰ ਡੈਮ ਦੇ ਪ੍ਰਸ਼ਾਸਨ ਨੇ ਫਲੱਡ ਗੇਟ ਖੋਲ੍ਹ ਕੇ ਪਾਣੀ ਹੇਠਾਂ ਰਾਵੀ ਦਰਿਆ ਵਿੱਚ ਛੱਡ ਦਿੱਤਾ ਜਿਸ ਨੇ ਭਾਰੀ ਤਬਾਹੀ ਮਚਾਈ। ਹੜ੍ਹ ਦੌਰਾਨ ਕਥਲੌਰ ਕੋਲ ਕੋਹਲੀਆਂ ਅੱਡੇ ਵਿੱਚ ਭਾਰੀ ਨੁਕਸਾਨ ਹੋਇਆ ਤੇ ਲੋਕਾਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ ਜਦਕਿ ਫੌਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਹੜ੍ਹ ਦੇ ਵਿੱਚ ਪਾਣੀ ਵਿੱਚ ਫਸੇ ਲੋਕਾਂ ਨੂੰ ਬਚਾਇਆ। ਕੋਹਲੀਆਂ ਵਿੱਚ ਰੁੜ੍ਹ ਗਏ ਧੁੱਸੀ ਬੰਨ੍ਹ ਨੂੰ ਬਣਾਉਣ ਲਈ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਨੇ ਵਾਅਦਾ ਕੀਤਾ ਸੀ ਪਰ ਅਜੇ ਤੱਕ ਉਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਕੋਹਲੀਆਂ ਵਿੱਚ ਆਪਣੀ ਦਾਸਤਾਂ ਸੁਣਾਉਂਦਿਆਂ ਮੋਹਨ ਲਾਲ ਤੇ ਉਸ ਦੀ ਪਤਨੀ ਸੁਖਵਿੰਦਰ ਕੌਰ ਨੇ ਦੱਸਿਆ ਕਿ 25 ਅਗਸਤ ਨੂੰ ਤੜਕੇ 4 ਵਜੇ ਦਾ ਉਹ ਤਬਾਹੀ ਵਾਲਾ ਮੰਜ਼ਰ ਉਨ੍ਹਾਂ ਨੂੰ ਜਿੰਦਗੀ ਭਰ ਨਹੀਂ ਭੁੱਲੇਗਾ। ਉਨ੍ਹਾਂ ਕਿਹਾ ਕਿ ਰਾਵੀ ਦਰਿਆ ਦਾ ਪਾਣੀ ਧੁੱਸੀ ਬੰਨ੍ਹ ਨੂੰ ਤੋੜ ਕੇ ਆਇਆ ਕਿ ਉਨ੍ਹਾਂ ਨੂੰ ਸਾਮਾਨ ਚੁੱਕਣ ਦਾ ਸਮਾਂ ਵੀ ਨਾ ਮਿਲ ਸਕਿਆ ਅਤੇ ਉਹ ਜਾਨ ਹੀ ਬਚਾ ਸਕੇ। ਲੋਕਾਂ ਨੇ ਮੰਗ ਕੀਤੀ ਕਿ ਸਰਹੱਦੀ ਖੇਤਰਾਂ ਵਿੱਚ ਸਥਾਈ ਹੜ੍ਹ ਸੁਰੱਖਿਆ ਪ੍ਰਣਾਲੀ ਬਣਾਈ ਜਾਵੇ, ਨੁਕਸਾਨੀਆਂ ਸੜਕਾਂ ਅਤੇ ਪੁਲੀਆਂ ਦਾ ਨਿਰਮਾਣ ਜਲਦੀ ਪੂਰਾ ਕੀਤਾ ਜਾਵੇ ਅਤੇ ਨੁਕਸਾਨ ਝੱਲਣ ਵਾਲੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।

Advertisement
Advertisement
×