DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Pathankot Chakki River Floods: ਚੱਕੀ ਦਰਿਆ ’ਚ ਪਾਣੀ ਦਾ ਪੱਧਰ ਵਧਿਆ

ਰਾਤ ਨੂੰ ਪਹਾਡ਼ਾਂ ਵਿੱਚ ਮੀਂਹ ਪੈਣ ਕਾਰਨ ਪਾਣੀ ਆੲਿਆ

  • fb
  • twitter
  • whatsapp
  • whatsapp
featured-img featured-img
ਚੱਕੀ ਦਰਿਆ ਵਿੱਚ ਵਹਿ ਰਿਹਾ ਹੜ੍ਹ ਦਾ ਪਾਣੀ।
Advertisement

ਪਹਾੜਾਂ ਵਿੱਚ ਲੰਘੀ ਰਾਤ ਭਾਰੀ ਬਰਸਾਤ ਹੋ ਜਾਣ ਨਾਲ ਪਠਾਨਕੋਟ ਦੇ ਚੱਕੀ ਦਰਿਆ ਵਿੱਚ ਹੜ੍ਹ ਦੇ ਪਾਣੀ ਦਾ ਪੱਧਰ ਵਧ ਗਿਆ। ਇਹ ਪੱਧਰ ਰਾਤ ਦੋ ਵਜੇ ਵਧਣਾ ਸ਼ੁਰੂ ਹੋਇਆ ਅਤੇ ਸਵੇਰੇ 5 ਵਜੇ ਤੱਕ ਲਗਾਤਾਰ ਵਧਦਾ ਰਿਹਾ। ਬਾਅਦ ਵਿੱਚ ਪਹਾੜਾਂ ਵਿੱਚ ਮੀਂਹ ਰੁਕ ਜਾਣ ਨਾਲ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਜਿਸ ਨਾਲ ਪਠਾਨਕੋਟ ਦੇ ਸੈਲੀ ਖੁੱਲੀਆਂ ਖੇਤਰ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਪਾਣੀ ਦਾ ਪੱਧਰ ਵਧਣ ਕਾਰਨ ਲੋਕਾਂ ਵਿੱਚ ਕਾਫ਼ੀ ਸਹਿਮ ਸੀ। ਜੰਮੂ-ਜਲੰਧਰ ਰੇਲ ਲਾਈਨ ਦੇ ਚੱਕੀ ਦਰਿਆ ’ਤੇ ਬਣਿਆ ਪੁਲ ਸੁਰੱਖਿਅਤ ਸੀ ਪਰ ਪਿਛਲੇ ਸਾਲ ਆਏ ਹੜ੍ਹ ਨਾਲ ਪੁਲ ਦੇ ਰੁੜ੍ਹਨ ਦਾ ਖਤਰਾ ਵਧ ਗਿਆ ਸੀ ਜਿਸ ਕਰ ਕੇ ਉਥੇ ਰੇਲਵੇ ਵਿਭਾਗ ਨੇ ਚੱਕੀ ਦਰਿਆ ਵਿੱਚ ਕਰੀਬ 25 ਕਰੋੜ ਦੀ ਲਾਗਤ ਨਾਲ ਬਚਾਅ ਕਾਰਜ ਕਰਵਾਏ। ਉੱਥੇ ਬਣਾਈ ਗਈ ਰਿਟੇਨਿੰਗ ਵਾਲ ਦਾ ਪਿਛਲਾ ਹਿੱਸਾ ਖਾਲੀ ਹੋਣ ਕਾਰਨ ਉੱਥੇ ਹੀ ਦਰਿਆ ਨੇ ਢਾਹ ਲਾਈ ਹੋਈ ਸੀ। ਇਸ ਤੋਂ ਦੀਵਾਰ ਵਾਲੇ ਪਾਸੇ ਤੋਂ ਪਾਣੀ ਕਿਸੇ ਵੇਲੇ ਵੀ ਨੁਕਸਾਨ ਕਰ ਸਕਦਾ ਹੈ। ਇਹ ਤਾਂ ਅਜੇ ਮੌਨਸੂਨ ਦੀ ਪਹਿਲੀ ਬਰਸਾਤ ਸੀ ਜੋ ਪਹਾੜ ਵਿੱਚ ਪਈ ਪਰ ਪਠਾਨਕੋਟ ਸੁੱਕਾ ਹੀ ਸੀ। ਜੇ ਪਹਾੜਾਂ ’ਤੇ ਮੁੜ ਬਰਸਾਤ ਹੁੰਦੀ ਹੈ ਤਾਂ ਕਿਸੇ ਵੀ ਵੇਲੇ ਦਰਿਆ ਵਿੱਚ ਪਾਣੀ ਪੱਧਰ ਵਧ ਸਕਦਾ ਹੈ। ਜਾਣਕਾਰੀ ਅਨੁਸਾਰ ਚੱਕੀ ਦਰਿਆ ਵਿੱਚ 15-16 ਹਜ਼ਾਰ ਕਿਊਸਕ ਦੇ ਕਰੀਬ ਪਾਣੀ ਲੰਘਿਆ। ਸ਼ਾਮ ਤੱਕ ਪਾਣੀ ਕਾਫੀ ਘਟ ਗਿਆ ਸੀ।

Advertisement
Advertisement
×