DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਲੀ ਵਿੱਚ ਗੇਟ ਲਾਉਣ ਦੇ ਮਾਮਲੇ ਵਿੱਚ ਧਿਰਾਂ ਆਹਮੋ-ਸਾਹਮਣੇ

ਇੱਥੋ ਦੇ ਮੁਹੱਲਾ ਰਾਮਗੜ੍ਹੀਆ ਚੌਕ ਵਿਚ ਮੁਹੱਲਾ ਵਾਸੀਆਂ ਨੇ ਪਰਵਾਸੀ ਭਾਰਤੀ ਜਗਜੀਤ ਸਿੰਘ ਬੱਬਰ ’ਤੇ ਮੁਹੱਲੇ ਦੀ ਸਾਂਝੀ ਗਲੀ ’ਤੇ ਨਾਜਾਇਜ਼ ਕਬਜ਼ਾ ਕਰਨ ਦਾ ਕਥਿਤ ਦੋਸ਼ ਲਗਾਇਆ ਹੈ। ਮੁਹੱਲਾ ਵਾਸੀ ਅਰਵਿੰਦਰ ਸਿੰਘ ਰੂਪਰਾ, ਮਨਦੀਪ ਸਿੰਘ ਰੂਪਰਾ ਤੇ ਪਰਮਜੀਤ ਸਿੰਘ ਨੇ...

  • fb
  • twitter
  • whatsapp
  • whatsapp
Advertisement

ਇੱਥੋ ਦੇ ਮੁਹੱਲਾ ਰਾਮਗੜ੍ਹੀਆ ਚੌਕ ਵਿਚ ਮੁਹੱਲਾ ਵਾਸੀਆਂ ਨੇ ਪਰਵਾਸੀ ਭਾਰਤੀ ਜਗਜੀਤ ਸਿੰਘ ਬੱਬਰ ’ਤੇ ਮੁਹੱਲੇ ਦੀ ਸਾਂਝੀ ਗਲੀ ’ਤੇ ਨਾਜਾਇਜ਼ ਕਬਜ਼ਾ ਕਰਨ ਦਾ ਕਥਿਤ ਦੋਸ਼ ਲਗਾਇਆ ਹੈ। ਮੁਹੱਲਾ ਵਾਸੀ ਅਰਵਿੰਦਰ ਸਿੰਘ ਰੂਪਰਾ, ਮਨਦੀਪ ਸਿੰਘ ਰੂਪਰਾ ਤੇ ਪਰਮਜੀਤ ਸਿੰਘ ਨੇ ਕਾਰਜ ਸਾਧਕ ਅਫਸ਼ਰ ਸ਼ਾਹਕੋਟ ਨੂੰ ਦਰਖਾਸਤ ਦੇ ਕੇ ਇਸ ਉੱਪਰ ਕਾਰਵਾਈ ਕਰਨ ਦੀ ਮੰਗ ਕੀਤੀ। ਉਨ੍ਹਾਂ ਮੰਗ ਕੀਤੀ ਕਿ ਨਗਰ ਪੰਚਾਇਤ ਇਸ ਮਾਮਲੇ ਵਿਚ ਦਖ਼ਲ ਦੇ ਕੇ ਚੱਲ ਰਹੀ ਨਾਜਾਇਜ਼ ਉਸਾਰੀ ਦੇ ਕੰਮ ਨੂੰ ਰੁਕਵਾਏ। ਉਧਰ, ਜਗਜੀਤ ਸਿੰਘ ਬੱਬਰ ਨੇ ਮੁਹੱਲਾ ਵਾਸੀਆਂ ’ਤੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਂਦਿਆ ਕਿਹਾ ਕਿ ਉਹ ਵਿਦੇਸ਼ ਵਿਚ ਰਹਿੰਦੇ ਹਨ। ਉਹ ਇੱਥੇ ਕੁਝ ਸਮੇਂ ਲਈ ਘਰ ਦਾ ਕੰਮ ਕਰਵਾਉਣ ਆਏ ਹਨ। ਉਨ੍ਹਾਂ ਦੇ ਘਰ ਨੂੰ 2 ਗਲੀਆਂ ਲੱਗਣ ਕਾਰਨ ਉਨ੍ਹਾਂ ਘਰ ਦੀ ਇਸ ਗਲੀ ਵਿੱਚ ਗੇਟ ਲਗਾ ਦਿੱਤਾ। ਉਨ੍ਹਾਂ ਕਿਹਾ ਕਿ ਜਿਹੜੇ ਉਨ੍ਹਾਂ ’ਤੇ ਦੋਸ਼ ਲਗਾ ਰਹੇ ਹਨ, ਉਨ੍ਹਾਂ 10-15 ਮਜ਼ਦੂਰਾਂ ਨੂੰ ਅੱਧੀ ਰਾਤ ਕੈਂਟਰ ਵਿਚ ਲਿਆ ਕੇ ਗੇਟ ਨੂੰ ਤੋੜਨ ਦੀ ਕੋਸ਼ਿਸ਼ ਕੀਤੀ। ਇਸ ਦੀ ਭਿਣਕ ਪੈਣ ’ਤੇ ਉਨ੍ਹਾਂ ਦੇ ਪਰਿਵਾਰ ਨੇ ਹੌਸਲਾ ਕਰਕੇ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਸ ਦੇ ਸਬੂਤ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹਨ। ਉਧਰ, ਕਾਰਜ ਸਾਧਕ ਅਫਸਰ ਸ਼ਾਹਕੋਟ ਜਗਤਾਰ ਸਿੰਘ ਨੇ ਕਿਹਾ ਕਿ ਚੱਲ ਰਹੇ ਉਸਾਰੀ ਦੇ ਕੰਮ ਨੂੰ ਬੰਦ ਕਰਵਾ ਕੇ ਸਬੰਧਤ ਧਿਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬੀ ਕੀਤੀ ਗਈ ਹੈ। ਜਾਂਚ ਪੜਤਾਲ ਕਰਨ ਉਪਰੰਤ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Advertisement
Advertisement
×