DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Police ਪਬਲਿਕ ਮੀਟਿੰਗ ’ਚ ਮਾਪਿਆਂ ਨੇ ਚਿੰਤਾ ਪ੍ਰਗਟਾਈ

ਖੁੱਲ੍ਹ ਰਹੇ ਹੁੱਕਾਬਾਰ ਅਤੇ ਨਸ਼ਿਆਂ ਤੱਕ ਸੁਖਾਲੀ ਪਹੁੰਚ ਦੇ ਮੁੱਦੇ ਚੁੱਕੇ

  • fb
  • twitter
  • whatsapp
  • whatsapp
featured-img featured-img
ਪੁਲੀਸ ਪਬਲਿਕ ਮੀਟਿੰਗ ਦੌਰਾਨ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਅਤੇ ਹੋਰ ਅਧਿਕਾਰੀ। -ਫੋਟੋ: ਵਿਸ਼ਾਲ ਕੁਮਾਰ
Advertisement

ਇੱਥੇ ਰਣਜੀਤ ਐਵੇਨਿਊ ਇਲਾਕੇ ਵਿੱਚ ਸਥਿਤ ਮਾਧਵ ਵਿਦਿਆ ਨਿਕੇਤਨ ਸਕੂਲ ਵਿੱਚ ਆਪਰੇਸ਼ਨ ਸੰਪਰਕ ਮੁਹਿੰਮ ਤਹਿਤ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਲਾਕੇ ਦੇ ਲੋਕਾਂ ਅਤੇ ਸਕੂਲ ਦੇ ਵਿਦਿਆਰਥੀਆਂ ਨਾਲ ਮੀਟਿੰਗ ਦੌਰਾਨ ਗੱਲਬਾਤ ਕੀਤੀ। ਕਮਿਊਨਿਟੀ-ਪੁਲੀਸ ਗੱਲਬਾਤ ਦੌਰਾਨ ਸਿਵਲ ਲਾਈਨਜ਼ ਖੇਤਰ ਦੇ ਵਸਨੀਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਹੁੱਕਾ ਬਾਰਾਂ ਦੇ ਫੈਲਾਅ ਅਤੇ ਨਸ਼ਿਆਂ ਤੱਕ ਆਸਾਨ ਪਹੁੰਚ ਬਾਰੇ ਚਿੰਤਾ ਪ੍ਰਗਟ ਕੀਤੀ। ਇਸ ਦੌਰਾਨ ਸ੍ਰੀ ਭੁੱਲਰ ਨੇ ਸਮਾਜਿਕ ਬੁਰਾਈਆਂ ਨਾਲ ਨਜਿੱਠਣ ਲਈ ਜਨਤਕ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਜਨਤਾ ਪੁਲੀਸ ਦੀਆਂ ਅੱਖਾਂ, ਕੰਨ ਅਤੇ ਹੱਥ ਹਨ। ਉਨ੍ਹਾਂ ਦੇ ਸਮਰਥਨ ਤੋਂ ਬਿਨਾਂ, ਨਸ਼ਿਆਂ ਦੇ ਫੈਲ ਰਹੇ ਖ਼ਤਰੇ ਸਣੇ ਸਮਾਜਿਕ ਬੁਰਾਈਆਂ ਨੂੰ ਖਤਮ ਕਰਨਾ ਅਸੰਭਵ ਹੈ।

ਇਸ ਦੌਰਾਨ ਨਾਗਰਿਕਾਂ ਨੇ ਦੋਸ਼ ਲਗਾਇਆ ਕਿ ਰਣਜੀਤ ਐਵੇਨਿਊ ਵਿੱਚ ਕਈ ਹੁੱਕਾ ਬਾਰ ਖੁੱਲ੍ਹੇਆਮ ਚੱਲਦੇ ਹਨ, ਜੋ ਪੁਲੀਸ ਛਾਪਿਆਂ ਦੌਰਾਨ ਬੰਦ ਹੋ ਜਾਂਦੇ ਹਨ। ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਅਜਿਹੀਆਂ ਥਾਵਾਂ ’ਤੇ ਨਾਬਾਲਗਾਂ ਨੂੰ ਦਾਖਲ ਹੋਣ ਤੋਂ ਰੋਕਿਆ ਜਾਵੇ। ਇਸ ਦਾ ਨੋਟਿਸ ਲੈਂਦੇ ਹੋਏ ਪੁਲੀਸ ਕਮਿਸ਼ਨਰ ਨੇ ਆਪਣੀ ਟੀਮ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ। ਮਾਪਿਆਂ ਅਤੇ ਵਿਦਿਆਰਥੀਆਂ ਨੇ ਗੁਟਕਾ, ਸਿਗਰੇਟ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਆਸਾਨੀ ਨਾਲ ਉਪਲਬਧਤਾ ਦਾ ਵੀ ਜ਼ਿਕਰ ਕੀਤਾ।ਸ੍ਰੀ ਭੁੱਲਰ ਨੇ ਭਰੋਸਾ ਦਿੱਤਾ ਕਿ ਇਸ ਸਬੰਧ ਵਿੱਚ ਡੀ ਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਾਮਲਾ ਵਿਚਾਰਿਆ ਜਾਵੇਗਾ। ਪੁਲੀਸ ਕਮਿਸ਼ਨਰ ਨੇ ਪੰਜਾਬ ਸਰਕਾਰ ਦੀ ‘ਸੇਵਾ ਪੰਜਾਬ’ ਪਹਿਲਕਦਮੀ ਨੂੰ ਵੀ ਉਤਸ਼ਾਹਿਤ ਕੀਤਾ ਅਤੇ ਨਾਗਰਿਕਾਂ ਨੂੰ ਹੈਲਪਲਾਈਨ ਰਾਹੀਂ ਨਸ਼ਿਆਂ ਨਾਲ ਸਬੰਧਤ ਗਤੀਵਿਧੀਆਂ ਦੀ ਰਿਪੋਰਟ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਡੀ ਸੀ ਪੀ ਆਲਮ ਵਿਜੇ, ਏ ਡੀ ਸੀ ਪੀ ਸ੍ਰੀਨਵੇਲਾ, ਏ ਸੀ ਪੀ ਗਗਨਦੀਪ ਸਿੰਘ ਅਤੇ ਇੰਸਪੈਕਟਰ ਰੌਬਿਨ ਹੰਸ ਮੌਜੂਦ ਸਨ।

Advertisement

Advertisement
Advertisement
×