ਪੱਤਰ ਪ੍ਰੇਰਕ
ਤਰਨ ਤਾਰਨ, 24 ਅਗਸਤ
ਬੀਤੇ ਕੱਲ੍ਹ ਕੌਮੀ ਸ਼ਾਹ ਮਾਰਗ ਤੇ ਪਿੰਡ ਅਲਾਦੀਨਪੁਰ ਨੇੜੇ ਮੋਟਰ ਸਾਈਕਲ ਤੇ ਜਾਂਦੇ ਇਲਾਕੇ ਦੇ ਪਿੰਡ ਜਵੰਦਾ ਕਲਾਂ ਦੇ ਦੋ ਜਣਿਆਂ ਵਿੱਚੋਂ ਇਕ ਜਣੇ ਦੀ ਮੌਤ ਹੋ ਗਈ ਅਤੇ ਦੂਸਰਾ ਜ਼ਖਮੀ ਹੋ ਗਿਆ| ਮ੍ਰਿਤਕ ਦੀ ਸ਼ਨਾਖਤ ਸਵਰਨ ਸਿੰਘ (50) ਦੇ ਤੌਰ ’ਤੇ ਕੀਤੀ ਗਈ ਹੈ| ਜ਼ਖਮੀ ਹੋਏ ਕਾਰਜ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ| ਦੋਵੇਂ ਜਣੇ ਮੋਟਰਸਾਈਕਲ ’ਤੇ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਜਾ ਰਹੇ ਸਨ| ਰਾਹ ’ਚ ਵਾਹਨ ਦੀ ਫੇਟ ਵੱਜਣ ਨਾਲ ਕਾਰਜ ਸਿੰਘ ਤਾਂ ਹੇਠਾਂ ਡਿੱਗ ਗਿਆ ਅਤੇ ਸਰਵਣ ਸਿੰਘ ਨੂੰ ਵਾਹਨ ਘਸੀਟਦਾ-ਘਸੀਟਦਾ ਦੂਰ ਤੱਕ ਲੈ ਗਿਆ| ਕਾਰਜ ਸਿੰਘ ਨੇ ਹੀ ਦਮ ਤੋੜ ਗਿਆ| ਇਸ ਸਬੰਧੀ ਸਥਾਨਕ ਥਾਣਾ ਸਦਰ ਦੀ ਪੁਲੀਸ ਨੇ ਕੇਸ ਦਰਜ ਕੀਤਾ ਹੈ|