ਐੱਨਆਈਏ ਵੱਲੋਂ ਮਰਹਾਨਾ ਪਰਿਵਾਰ ਦੀ ਰਿਹਾਇਸ਼ ’ਤੇ ਛਾਪਾ : The Tribune India

ਐੱਨਆਈਏ ਵੱਲੋਂ ਮਰਹਾਨਾ ਪਰਿਵਾਰ ਦੀ ਰਿਹਾਇਸ਼ ’ਤੇ ਛਾਪਾ

ਤੜਕੇ ਛੇ ਵਜੇ ਕੀਤੀ ਕਾਰਵਾਈ; ਵਕੀਲ ਅਤੇ ਕਾਰੋਬਾਰੀ ਭਰਾਵਾਂ ਤੋਂ ਕੀਤੀ ਪੁੱਛਗਿੱਛ

ਐੱਨਆਈਏ ਵੱਲੋਂ ਮਰਹਾਨਾ ਪਰਿਵਾਰ ਦੀ ਰਿਹਾਇਸ਼ ’ਤੇ ਛਾਪਾ

ਤਰਨ ਤਾਰਨ ਬਾਰ ਐਸੋਸੀਏਸ਼ਨ ਦੇ ਮੈਂਬਰ ਐੱਨਆਈਏ ਦੇ ਛਾਪਿਆਂ ਖਿ਼ਲਾਫ਼ ਮੀਟਿੰਗ ਕਰਦੇ ਹੋਏ।

ਗੁਰਬਖਸ਼ਪੁਰੀ

ਤਰਨ ਤਾਰਨ, 29 ਨਵੰਬਰ

ਕੌਮੀ ਜਾਂਚ ਏਜੰਸੀ (ਐਨਆਈਏ) ਵਲੋਂ ਜ਼ਿਲ੍ਹੇ ਦੇ ਪਿੰਡ ਮਰਹਾਣਾ ਦੇ ਇਕ ਨਾਮੀ ਪਰਿਵਾਰ ਦੇ ਘਰ ਅਚਾਨਕ ਛਾਪਾ ਮਾਰਿਆ ਅਤੇ ਅਗਲੇਰੀ ਪੁੱਛਗਿੱਛ ਲਈ ਪਰਿਵਾਰ ਦੇ ਦੋ ਭਰਾਵਾਂ ਨੂੰ ਭਲਕੇ ਆਪਣੇ ਚੰਡੀਗੜ੍ਹ ਦਫਤਰ ਬੁਲਾਇਆ ਹੈ| ਏਜੰਸੀ ਦੇ ਨਿਸ਼ਾਨੇ ’ਤੇ ਪਰਿਵਾਰ ਦੇ ਦੋ ਭਰਾ ਰਹੇ ਜਿਨ੍ਹਾਂ ਵਿੱਚ ਹੀਰਾ ਸਿੰਘ ਸੰਧੂ ਵਕੀਲ ਅਤੇ ਗੁਰਦਿਆਲ ਸਿੰਘ ਸੰਧੂ ਸ਼ਾਮਲ ਹਨ| ਹੀਰਾ ਸਿੰਘ ਵਕਾਲਤ ਕਰਦਾ ਹੈ ਜਦੋਂ ਕਿ ਗੁਰਦਿਆਲ ਸਿੰਘ ਪਰਿਵਾਰ ਦੇ ਕਾਰੋਬਾਰ ਦੀ ਦੇਖਭਾਲ ਕਰਦਾ ਹੈ| ਪਰਿਵਾਰ ਕੋਲ ਜਿਥੇ ਆਪਣੀ ਜ਼ਮੀਨ ਹੈ ਉਥੇ ਪਰਿਵਾਰ ਦਾ ਆਪਣਾ ਮੋਟਾ ਕਾਰੋਬਾਰ ਵੀ ਹੈ ਜਿਸ ਵਿੱਚ ਇਕ ਪੈਟਰੋਲ ਪੰਪ ਅਤੇ ਭੱਠਾ ਸ਼ਾਮਲ ਹੈ|

ਏਜੰਸੀ ਨੇ ਪਰਿਵਾਰ ਨੂੰ ਵਿਦੇਸ਼ਾਂ ਤੋਂ ਆਉਂਦੀਆਂ ਮੋਬਾਈਲ ਕਾਲਾਂ ਆਦਿ ਦੀ ਜਾਣਕਾਰੀ ਨੂੰ ਮੁੱਖ ਤੌਰ ’ਤੇ ਨਿਸ਼ਾਨੇ ’ਤੇ ਰੱਖਿਆ| ਏਜੰਸੀ ਦੀ ਟੀਮ ਜ਼ਿਲ੍ਹਾ ਪੁਲੀਸ ਕੋਲੋਂ ਸੁਰੱਖਿਆ ਦੇ ਤੌਰ ’ਤੇ ਪੁਲੀਸ ਫੋਰਸ ਲੈ ਕੇ ਅੱਜ ਸਵੇਰ ਦੇ ਛੇ ਵਜੇ ਦੇ ਕਰੀਬ ਰਿਹਾਇਸ਼ ’ਤੇ ਪਹੁੰਚੀ ਅਤੇ ਦੋ ਵਜੇ ਤੱਕ ਜਾਂਚ ਮੁਕੰਮਲ ਕੀਤੀ| ਏਜੰਸੀ ਨੇ ਪਰਿਵਾਰ ਦੇ ਮੈਂਬਰਾਂ ਨੂੰ ਵੱਖੋ ਵੱਖ ਕਰ ਦਿੱਤਾ ਅਤੇ ਪਰਿਵਾਰ ਵਾਲਿਆਂ ਦੇ ਮੋਬਾਈਲ ਆਪਣੇ ਕਬਜ਼ੇ ਵਿੱਚ ਲੈ ਲਏ| ਕਿਸੇ ਨੂੰ ਨਾ ਤਾਂ ਰਿਹਾਇਸ਼ ਤੋਂ ਬਾਹਰ ਜਾਣ ਦੀ ਆਗਿਆ ਦਿੱਤੀ ਅਤੇ ਨਾ ਹੀ ਬਾਹਰ ਤੋਂ ਕਿਸੇ ਨੂੰ ਅੰਦਰ ਆਉਣ ਦਿੱਤਾ| ਟੀਮ ਨੂੰ ਰਿਹਾਇਸ਼ ਤੋਂ ਭਾਵੇਂ ਭਾਰੀ ਕਰੰਸੀ ਮਿਲੀ ਪਰ ਕਰੰਸੀ ਨਾਲ ਚਿਪਕਾਈਆਂ ਸਲਿੱਪਾਂ ਤੋਂ ਏਜੰਸੀ ਦੇ ਅਧਿਕਾਰੀਆਂ ਦੀ ਤਸੱਲੀ ਹੋ ਗਈ ਕਿ ਇਹ ਰਕਮ ਪਰਿਵਾਰ ਦੇ ਕਾਰੋਬਾਰ ਨਾਲ ਹੀ ਸਬੰਧਿਤ ਹੈ, ਜਿਸ ਕਰਕੇ ਕਰੰਸੀ ਨੂੰ ਅਧਿਕਾਰੀ ਆਪਣੇ ਨਾਲ ਨਹੀਂ ਲੈ ਕੇ ਗਏ| 

ਛਾਪਿਆਂ ਵਿਰੁੱਧ ਅਦਾਲਤੀ ਕੰਮ ਬੰਦ ਰੱਖਣ ਦਾ ਫੈਸਲਾ

ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਗਿੱਲ ਦੀ ਅਗਵਾਈ ਵਿੱਚ ਮਰਹਾਣਾ ਵਿੱਚ ਇਕ ਮੀਟਿੰਗ ਕਰਕੇ ਏਜੰਸੀ ਵਲੋਂ ਮਾਰੇ ਛਾਪੇ ਖਿਲਾਫ਼ ਰੋਸ ਜ਼ਾਹਿਰ ਕੀਤਾ ਅਤੇ ਭਲਕੇ ਅਦਾਲਤੀ ਕੰਮ ਬੰਦ ਰੱਖਣ ਦਾ ਫੈਸਲਾ ਲਿਆ| ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਅਦਾਲਤਾਂ ਦੇ ਵਕੀਲਾਂ ਨੂੰ ਵੀ ਭਲਕ ਦੇ ਬੰਦ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All