ਨਵੇਂ ਅਕਾਲੀ ਦਲ ਦੇ ਮੈਂਬਰਾਂ ਵੱਲੋਂ ਅਕਾਲ ਤਖਤ ’ਤੇ ਅਰਦਾਸ

ਨਵੇਂ ਅਕਾਲੀ ਦਲ ਦੇ ਮੈਂਬਰਾਂ ਵੱਲੋਂ ਅਕਾਲ ਤਖਤ ’ਤੇ ਅਰਦਾਸ

ਅਕਾਲੀ ਦਲ (ਕਿਰਤੀ) ਦੇ ਮੈਂਬਰ ਅਕਾਲ ਤਖ਼ਤ ਅੱਗੇ ਅਰਦਾਸ ਕਰਦੇ ਹੋਏ।

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 4 ਅਗਸਤ

ਨਵੇਂ ਬਣੇ ਸ਼੍ਰੋਮਣੀ ਅਕਾਲੀ ਦਲ (ਕਿਰਤੀ) ਦੇ ਮੈਂਬਰਾਂ ਨੇ ਇੱਥੇ ਅਕਾਲ ਤਖਤ ’ਤੇ ਅਰਦਾਸ ਕੀਤੀ ਹੈ।ਉਨ੍ਹਾਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਆਨੰਦਪੁਰ ਮਤੇ ਵਾਲੀਆਂ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਮੰਨੇ।

ਇਹ ਅਰਦਾਸ ਪਾਰਟੀ ਦੇ ਪ੍ਰਧਾਨ ਬੂਟਾ ਸਿੰਘ ਦੀ ਅਗਵਾਈ ਹੇਠ ਪਾਰਟੀ ਮੈਂਬਰਾਂ ਵਲੋਂ ਕੀਤੀ ਗਈ । ਉਨ੍ਹਾਂ ਦੱਸਿਆ ਕਿ ਜਥੇਬੰਦੀ ਆਨੰਦਪੁਰ ਦੇ ਮਤੇ ਦੀਆਂ ਕਾਪੀਆਂ ਪੰਜਾਬ ਵਾਸੀਆਂ ਨੂੰ ਘਰ ਘਰ ਪੁੱਜਦਾ ਕਰੇਗੀ ਅਤੇ ਬਾਅਦ ਵਿੱਚ ਇਸ ਮਾਮਲੇ ਨੂੰ ਲੈ ਕੇ ਰਾਜਪਾਲ ਨਾਲ ਮੁਲਾਕਾਤ ਕੀਤੀ ਜਾਵੇਗੀ। ਜਿਸ ਰਾਹੀ ਕੇਂਦਰ ਸਰਕਾਰ ’ਤੇ ਪੰਜਾਬ ਦੀਆਂ ਹੱਕੀ ਮੰਗ ਨੂੰ ਮੰਨਣ ਵਾਸਤੇ ਦਬਾਅ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਸਾਰੀਆਂ ਮੰਗਾਂ ਨੂੰ ਵਿਸਾਰ ਚੁੱਕਾ ਹੈ। ਉਨ੍ਹਾਂ ਕੇਂਦਰ ਸਰਕਾਰ ਕੋਲੋ ਮੰਗ ਕੀਤੀ ਕਿ ਕਿਸਾਨ ਮਸਲੇ ਨੂੰ ਹੱਲ ਕੀਤਾ ਜਾਵੇ, ਖੇਤੀ ਕਾਨੂੰਨ ਵਾਪਸ ਲਏ ਜਾਣ ਅਤੇ ਕਿਸਾਨਾਂ ਦੇ ਕਰਜੇ ਮਾਫ ਕੀਤੇ ਜਾਣ ।

ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਆਗੂ ਪ੍ਰੀਤਮ ਸਿੰਘ ਫਿਰੋਜ਼ਪੁਰ , ਸੁਰਿੰਦਰ ਸਿੰਘ ਰੋਡੇ , ਗੁਰਪ੍ਰੀਤ ਸਿੰਘ ਰੋਡੇ , ਭੋਲਾ ਸਿੰਘ ਬਰਨਾਲਾ, ਹਰਪਾਲ ਸਿੰਘ , ਨਛੱਤਰ ਸਿੰਘ , ਮਨਜੀਤ ਸਿੰਘ ,ਕਰਤਾਰ ਸਿੰਘ ਗੁਰਦਾਸ ਪੁਰ, ਮਨਪ੍ਰੀਤ ਸਿੰਘ ਲੁਧਿਆਣਾ ,ਅਜਮੇਰ ਸਿੰਘ ਬਠਿੰਡਾ, ਦਲਜੀਤ ਸ਼ਰਮਾ ਧੂਰੀ , ਉਪਜਿੰਦਰ ਸਿੰਘ ਫਰੀਦਕੋਟ ਤੇ ਹੋਰ ਸਾਥੀ ਸ਼ਾਮਲ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਖੇਤੀ ਨੀਤੀਆਂ ’ਚ ਵੱਡੀ ਤਬਦੀਲੀ ਦੀ ਲੋੜ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਦੇਸ਼ ਵਿਚ ਜਮਹੂਰੀਅਤ ਨੂੰ ਵਧ ਰਹੇ ਖ਼ਤਰੇ

ਸ਼ਹਿਰ

View All