DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nasha Mukti Yatra: ਪੰਜਾਬ ਸਰਕਾਰ ਨਸ਼ਾ ਤਸਕਰਾਂ ਨੂੰ ਰੋਕਣ ਵਿੱਚ ਅਸਫ਼ਲ: ਚੁੱਘ

ਭਾਜਪਾ ਦੀ ਪੰਜਾਬ ਨਸ਼ਾ ਮੁਕਤ ਯਾਤਰਾ ਦੌਰਾਨ ਲੋਕਾਂ ਨੂੰ ਨਸ਼ਿਆਂ ਬਾਰੇ ਜਾਗਰੂਕ ਕੀਤਾ

  • fb
  • twitter
  • whatsapp
  • whatsapp
featured-img featured-img
ਯਾਤਰਾ ਦੌਰਾਨ ਭਾਜਪਾ ਆਗੂ ਅਤੇ ਵਰਕਰ। -ਫੋਟੋ: ਵਿਸ਼ਾਲ ਕੁਮਾਰ
Advertisement

ਭਾਜਪਾ ਦੀ ਪੰਜਾਬ ਨਸ਼ਾ ਮੁਕਤ ਯਾਤਰਾ ਅੱਜ ਅੰਮ੍ਰਿਤਸਰ ਦੇ ਸ਼ਹਿਰੀ ਹਲਕਿਆਂ ਵਿੱਚ ਦਾਖਲ ਹੋਈ ਹੈ ਅਤੇ ਵੱਖ-ਵੱਖ ਵਿਧਾਨ ਸਭਾ ਹਲਕਿਆ ਵਿੱਚੋਂ ਲੰਘਦਿਆਂ ਲੋਕਾਂ ਨੂੰ ਨਸ਼ਿਆਂ ਬਾਰੇ ਜਾਗਰੂਕ ਕੀਤਾ। ਇਸ ਮੌਕੇ ਭਾਜਪਾ ਦੇ ਲੋਕ ਸਭਾ ਮੈਂਬਰ ਤਰੁਣ ਚੁੱਘ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੇ ਵੱਡੇ-ਵੱਡੇ ਵਾਅਦੇ ਕਰ ਕੇ ਸੱਤਾ ਵਿੱਚ ਆਈ ਸੀ ਪਰ ਭਗਵੰਤ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ, ਨਸ਼ੇ ਦੀ ਵਰਤੋ ਘਟਣ ਦੀ ਬਜਾਏ ਤੇਜ਼ੀ ਨਾਲ ਵਧੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਤਸਕਰਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਅਸਫ਼ਲ ਰਹੀ ਹੈ। ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਆਵਾਜ਼ ਚੁੱਕਣ ਵਾਲੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਵਾਲ ਕੀਤਾ ਕਿ ਸੱਤਾ ਵਿੱਚ ਆਉਣ ਤੋਂ ਇੰਨੇ ਸਮੇਂ ਬਾਅਦ ਵੀ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਜਾਗਰੂਕਤਾ ਪੈਦਾ ਕਰਨਾ ਅਤੇ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਹੈ। ਅੰਮ੍ਰਿਤਸਰ ਦੇ ਪੰਜ ਵਿਧਾਨ ਸਭਾ ਹਲਕਿਆਂ ਵਿੱਚ ਕੀਤੀ ਜਾ ਰਹੀ ‘ਨਸ਼ਾ ਮੁਕਤੀ ਯਾਤਰਾ’ ਦੇ ਦੂਜੇ ਦਿਨ ਦੀ ਸ਼ੁਰੂਆਤ ਕੇਂਦਰੀ ਵਿਧਾਨ ਸਭਾ ਦੇ ਲਾਹੌਰੀ ਗੇਟ ਤੋਂ ਹੋਈ। ਇਹ ਲਾਹੌਰੀ ਗੇਟ ਤੋਂ ਸ਼ੁਰੂ ਹੋ ਕੇ ਲੋਹਗੜ੍ਹ ਚੌਕ, ਹਾਥੀ ਗੇਟ ਚੌਕ, ਹਾਲ ਗੇਟ ਚੌਕ, ਹਾਲ ਬਾਜ਼ਾਰ, ਕਟੜਾ ਜੈਮਲ ਸਿੰਘ ਤੋਂ ਹੁੰਦਾ ਹੋਇਆ ਕੇਂਦਰੀ ਵਾਲਮੀਕਿ ਮੰਦਰ ਵਿੱਚ ਸਮਾਪਤ ਹੋਈ। ਦੱਖਣੀ ਵਿਧਾਨ ਸਭਾ ਹਲਕੇ ਦੇ ਇੰਚਾਰਜ ਹਰਜਿੰਦਰ ਸਿੰਘ ਠੇਕੇਦਾਰ ਦੀ ਅਗਵਾਈ ਹੇਠ ਖਜ਼ਾਨਾ ਵਾਲਾ ਗੇਟ ਤੋਂ ਸ਼ੁਰੂ ਹੋ ਕੇ ਹਕੀਮਾਂ ਵਾਲਾ, ਭਗਤ ਵਾਲਾ, ਗਿਲਵਾਲੀ ਗੇਟ, ਚਾਟੀਵਿੰਡ ਚੌਕ, ਨਾਲੇ ਵਾਲੀ ਰੋਡ ਅਤੇ ਸੁਲਤਾਨਵਿੰਡ ਰੋਡ ਤੋਂ ਹੁੰਦਾ ਹੋਇਆ 100 ਫੁੱਟ ਰੋਡ ‘ਤੇ ਜਾ ਕੇ ਯਾਤਰਾ ਸਮਾਪਤ ਹੋਈ। ਪੂਰਬੀ ਵਿਧਾਨ ਸਭਾ ਇੰਚਾਰਜ ਡਾ. ਜਗਮੋਹਨ ਸਿੰਘ ਰਾਜੂ ਅਤੇ ਜ਼ਿਲ੍ਹਾ ਉਪ ਪ੍ਰਧਾਨ ਮੋਹਿਤ ਮਹਾਜਨ ਦੀ ਅਗਵਾਈ ਹੇਠ 100 ਫੁੱਟ ਰੋਡ ਤੋਂ ਸ਼ੁਰੂ ਹੋ ਕੇ ਮਕਬੂਲਪੁਰਾ ਚੌਕ, ਬੱਸ ਸਟੈਂਡ ਅਤੇ ਹੁਸੈਨਪੁਰਾ ਚੌਕ ਤੋਂ ਹੁੰਦੀ ਹੋਈ ਯਾਤਰਾ ਸ਼ਿਵਾਲਾ ਭਾਗ ਭਾਈਆਂ ਵਿੱਚ ਸਮਾਪਤ ਹੋਈ। ਰਸਤੇ ਵਿੱਚ, ਸਮਾਜਿਕ ਸੰਗਠਨਾਂ, ਪਾਰਟੀ ਆਗੂਆਂ ਅਤੇ ਵਰਕਰਾਂ ਨੇ ਫੁੱਲਾਂ ਦੀ ਵਰਖਾ ਅਤੇ ਜੈਕਾਰਿਆਂ ਨਾਲ ਸਵਾਗਤ ਕੀਤਾ। ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਗੌਰਵ ਗਿੱਲ ਦੀ ਅਗਵਾਈ ਹੇਠ ਮੋਟਰਸਾਈਕਲ ਸਵਾਰਾਂ ਨੇ ਨਸ਼ਾ ਵਿਰੋਧੀ ਪੋਸਟਰ, ਪਾਰਟੀ ਝੰਡੇ ਅਤੇ ਤਖ਼ਤੀਆਂ ਫੜ ਕੇ ਜਲੂਸ ਦੀ ਅਗਵਾਈ ਕੀਤੀ।

ਇਸ ਮੌਕੇ ਜ਼ਿਲ੍ਹਾ ਭਾਜਪਾ ਪ੍ਰਧਾਨ ਸਲਿਲ ਕਪੂਰ, ਡਾ. ਰਾਮ ਚਾਵਲਾ, ਹਰਜਿੰਦਰ ਸਿੰਘ ਠੇਕੇਦਾਰ ਅਤੇ ਜਗਮੋਹਨ ਸਿੰਘ ਰਾਜੂ ਵੀ ਹਾਜ਼ਰ ਸਨ। ਜਨਤਕ ਮੀਟਿੰਗਾਂ ਨੂੰ ਸੰਸਦ ਮੈਂਬਰ ਤਰੁਣ ਚੁੱਘ, ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ, ਸਾਬਕਾ ਮੰਤਰੀ ਅਤੇ ਵਿਧਾਇਕ ਅਰਵਿੰਦਰ ਸਿੰਘ ਲਵਲੀ, ਯਾਤਰਾ ਦੇ ਪੰਜਾਬ ਇੰਚਾਰਜ ਰਵੀਕਰਨ ਸਿੰਘ ਕਾਹਲੋਂ, ਸੂਬਾ ਸਕੱਤਰ ਅਤੇ ਸਹਿ-ਇੰਚਾਰਜ ਸੂਰਜ ਭਾਰਦਵਾਜ, ਅਨਿਲ ਵਾਸੂਦੇਵਾ, ਰਾਕੇਸ਼ ਗਿੱਲ, ਸੰਜੇ ਸ਼ਰਮਾ, ਗੌਤਮ ਅਰੋੜਾ, ਮਾਨਵ ਤਨੇਜਾ, ਪਰਮਜੀਤ ਸਿੰਘ ਬੱਤਰਾ, ਗੋਪ ਚੰਦ ਨੇ ਸੰਬੋਧਨ ਕੀਤਾ।

Advertisement

Advertisement
Advertisement
×