DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ

ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕੀਤੀ ਸ਼ਮੂਲੀਅਤ

  • fb
  • twitter
  • whatsapp
  • whatsapp
featured-img featured-img
ਪਿੰਡ ਧਨੋਆ ਵਿਚ ਨਗਰ ਕੀਰਤਨ ’ਚ ਸ਼ਾਮਲ ਸੰਤ ਸੀਚੇਵਾਲ, ਵਿਧਾਇਕ ਘੁੰਮਣ ਅਤੇ ਹੋਰ।
Advertisement

ਪਿੰਡ ਧਨੋਆ ਵਿਚ ਅੱਜ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਵੇਈਂ ਦੇ ਨਾਲ ਨਾਲ ਨਗਰ ਕੀਰਤਨ ਸਜਾਇਆ ਗਿਆ। ਦੱਸਣਯੋਗ ਹੈ ਕਿ ਧਨੋਆ ਇਤਿਹਾਸਕ ਪਿੰਡ ਹੈ ਜਿੱਥੋਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਪਵਿੱਤਰ ਵੇਈਂ ਦੀ ਸ਼ੁਰੂਆਤ ਹੁੰਦੀ ਹੈ। ਜਦੋਂ ਤੋਂ ਸੰਤ ਬਲਵੀਰ ਸਿੰਘ ਦੀ ਅਗਵਾਈ ਵਿੱਚ ਪਵਿੱਤਰ ਵੇਈਂ ਨੂੰ ਸਾਫ਼ ਕਰਨ ਦਾ ਕਾਰਜ ਅਰੰਭਿਆ ਗਿਆ ਹੈ, ਉਦੋਂ ਤੋਂ ਵੇਈਂ ਦੇ ਨਾਲ ਲਗਦੇ ਪਿੰਡਾਂ ਵਿੱਚ ਨਗਰ ਕੀਰਤਨ ਸਜਾਏ ਜਾ ਰਹੇ ਹਨ।  ਨਗਰ ਕੀਰਤਨ ਦੌਰਾਨ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ, ਸੰਤ ਸੁਖਜੀਤ ਸਿੰਘ ਸੀਚੇਵਾਲ, ਵਿਧਾਇਕ ਦਸੂਹਾ ਕਰਮਵੀਰ ਸਿੰਘ ਘੁੰਮਣ, ਸ਼੍ਰੋਮਣੀ ਕਮੇਟੀ ਰਵਿੰਦਰ ਸਿੰਘ ਚੱਕ, ਹਰਬੰਸ ਸਿੰਘ ਮੰਝਪੁਰ, ਬਿਕਰਮ ਸਿੰਘ ਅੱਲਾ ਬਖ਼ਸ ਅਤੇ ਸੁਲੱਖਣ ਸਿੰਘ ਜੱਗੀ ਨੇ ਵੀ ਸ਼ਿਰਕਤ ਕੀਤੀ। ਇਹ ਨਗਰ ਕੀਰਤਨ ਧਨੋਆ ਤੋਂ ਸ਼ੁਰੂ ਹੋ ਕੇ ਪਿੰਡ ਹਿੰਮਤਪੁਰ, ਸਤਾਬਕੋਟ, ਵਧਾਈਆ, ਟੇਰਕਿਆਣਾ, ਛੁਰੀਆਂ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਨਿਰਮਲ ਕੁਟੀਆ ਗਾਲੋਵਾਲ ਵਿੱਚ ਸਮਾਪਤ ਹੋਇਆ। ਇਸ ਮੌਕੇ ਇੰਜਨੀਅਰ ਸਤਨਾਮ ਸਿੰਘ ਧਨੋਆ ਨੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਰਿੰਦਰ ਸਿੰਘ ਸਰਪੰਚ ਹਿੰਮਤਪੁਰ, ਸੁਰਜੀਤ ਸਿੰਘ ਸੀਚੇਵਾਲ, ਪਿੰਡ ਧਨੋਆ ਦੇ ਸਰਪੰਚ ਮਨਸਿਮਰਨ ਸਿੰਘ, ਰੋਸ਼ਨ ਲਾਲ ਪੰਚ, ਸਰਬਜੀਤ ਸਿੰਘ ਟਿੰਕੂ ਪੰਚ, ਗੁਰਚਰਨ ਸਿੰਘ ਪੰਚ, ਬੀਬੀ ਇਕਬਾਲ ਕੌਰ ਪੰਚ, ਦਲਜੀਤ ਸਿੰਘ ਪੰਚ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ, ਜਗੀਰ ਸਿੰਘ, ਜਰਨੈਲ ਸਿੰਘ, ਸਤਨਾਮ ਸਿੰਘ ਨਿੱਕੂ, ਕੁਲਦੀਪ ਸਿੰਘ ਇਟਲੀ, ਹਰੀ ਸਿੰਘ, ਕੈਪਟਨ ਸੁਖਵਿੰਦਰ ਸਿੰਘ, ਦਿਲਾਵਰ ਸਿੰਘ, ਲਖਵਿੰਦਰ ਸਿੰਘ, ਨਿਰਮਲ ਸਿੰਘ, ਗੁਰਨਾਮ ਚੰਦ, ਜੋਗਿੰਦਰ ਸਿੰਘ, ਇੰਜੀਨੀਅਰ ਸਤਵਿੰਦਰ ਸਿੰਘ ਧਨੋਆ, ਸਾਧਾ ਸਿੰਘ, ਮਾਸਟਰ ਕੇਵਲ ਸਿੰਘ, ਅਮਰਜੀਤ ਸਿੰਘ ਕਨੈਡਾ, ਸੁਖਵਿੰਦਰ ਸਿੰਘ ਸੋਨੂ ਆਦਿ ਵੀ ਹਾਜ਼ਰ ਸਨ।

Advertisement
Advertisement
×