DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nagar Council Adampur ਦੀ ਮੀਟਿੰਗ

ਸਾਰੇ ਮਤੇ ਸਰਬਸੰਮਤੀ ਨਾਲ ਪਾਸ

  • fb
  • twitter
  • whatsapp
  • whatsapp
featured-img featured-img
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ। -ਫੋਟੋ: ਮਹਿਤਾ
Advertisement

ਨਗਰ ਕੌਂਸਲ ਆਦਮਪੁਰ ਦੀ ਮੀਟਿੰਗ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ ਦੀ ਪ੍ਰਧਾਨਗੀ ਹੇਠ ਕੌਂਸਲ ਦਫਤਰ ਵਿੱਚ ਹੋਈ। ਮੀਟਿੰਗ ਦੌਰਾਨ ਸਾਰੇ ਹੀ ਕੌਂਸਲਰ ਹਾਜ਼ਰ ਹੋਏ ਅਤੇ ਉਨ੍ਹਾਂ ਸਰਬਸੰਮਤੀ ਨਾਲ ਸਾਰੇ ਹੀ ਮਤਿਆਂ ਨੂੰ ਪਾਸ ਕੀਤਾ। ਮੁੱਖ ਮਤਾ ਕੌਂਸਲ ਵੱਲੋਂ ਗਊਸ਼ਾਲਾ ਆਦਮਪੁਰ ਨੂੰ 13 ਕਨਾਲ 7 ਮਰਲੇ ਜ਼ਮੀਨ ਦੇਣ ਦਾ ਸੀ। ਇਸ ਤੋਂ ਇਲਾਵਾ ਵਾਲਮੀਕ ਸਮਾਜ ਲਈ ਧਰਮਸ਼ਾਲਾ ਦੇ ਨਿਰਮਾਣ ਲਈ 10 ਲੱਖ ਰੁਪਏ ਰੱਖੇ ਗਏ ਹਨ। 1 ਕਰੋੜ 73 ਲੱਖ ਰੁਪਏ ਦੇ ਕਰੀਬ ਸ਼ਹਿਰ ਦੇ ਵਿਕਾਸ ਕੰਮਾਂ ਅਤੇ ਦਫਤਰੀ ਫਰਨੀਚਰ ਆਦਿ ਖਰੀਦਣ ਲਈ ਮਤੇ ਪਾਸ ਕੀਤੇ ਗਏ। ਇਸ ਮੌਕੇ ਕੌਂਸਲਰ ਪਵਿੱਤਰ ਸਿੰਘ, ਦਵਿੰਦਰ ਸਿੰਘ ਸੂਰੀ, ਜੋਗਿੰਦਰ ਪਾਲ, ਅਮਰੀਕ ਸਿੰਘ, ਬਿੰਦਾ ਗਰੇਵਾਲ, ਰੀਨਾ ਅਗਰਵਾਲ, ਸੁਸ਼ਮਾ ਦੇਵੀ, ਸੁਮਿਤਰਾ ਦੇਵੀ, ਕੰਨੂ ਬਾਂਸਲ, ਵੀਨਾ ਚੋਡਾ, ਆਸ਼ਾ ਰਾਣੀ ਬਿਕਰਮ ਬੱਧਣ, ਕਾਰਜ ਸਾਧਕ ਅਫਸਰ ਰਜੀਵ ਉਬਰਾਏ ਅਤੇ ਐੱਸ ਓ ਕਮਲਪ੍ਰੀਤ ਸਿੰਘ ਕੋਹਲੀ, ਰਾਜ ਕੁਮਾਰ ਹਾਜ਼ਰ ਸਨ।

Advertisement
Advertisement
×