DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਟ ਉਤਸਵ: ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦੀ ਪੇਸ਼ਕਾਰੀ

ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ, ਅੰਮ੍ਰਿਤਸਰ ਵੱਲੋਂ ‘ਪੰਜ ਰੋਜ਼ਾ’ ਨਾਟ ਉਤਸਵ ਦੇ ਤੀਜੇ ਦਿਨ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਖੇਡਿਆ ਗਿਆ।...

  • fb
  • twitter
  • whatsapp
  • whatsapp
featured-img featured-img
ਨਾਟਕ ਤੂੰ ਬੁੱਲੇ ਵਾਗੂੰ ਬੋਲ’ ਖੇਡਦੇ ਹੋਏ ਕਲਾਕਾਰ।
Advertisement
ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ ਵਿਹਾਰ ਸੁਸਾਇਟੀ, ਅੰਮ੍ਰਿਤਸਰ ਵੱਲੋਂ ‘ਪੰਜ ਰੋਜ਼ਾ’ ਨਾਟ ਉਤਸਵ ਦੇ ਤੀਜੇ ਦਿਨ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ’ਚ ਖੇਡਿਆ ਗਿਆ। ਇਹ ਪੰਜ ਦਿਨਾਂ ਨਾਟ ਉਤਸਵ ਚੱਲ ਰਹੀ ਇੱਕ ਮਹੀਨੇ ਦੀ ਰੰਗ ਮੰਚ ਕਾਰਜਸ਼ਾਲਾ ਦੌਰਾਨ ਕੀਤਾ ਜਾ ਰਿਹਾ ਹੈ। ਅੱਜ ਪੇਸ਼ ਕੀਤਾ ਗਿਆ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਡਾ. ਸਵਰਾਜਬੀਰ ਦਾ ਲਿਖਿਆ ਨਵਾਂ ਨਾਟਕ ਹੈ। ਇਹ ਨਾਟਕ ਮੌਜੂਦਾ ਸਮੇਂ ਦੇ ਹਾਲਾਤ ਅਤੇ ਬਾਬਾ ਬੁੱਲੇ ਸ਼ਾਹ ਦੇ ਸਮੇਂ ਨੂੰ ਇਕੋ ਵੇਲੇ ਪੇਸ਼ ਕਰਦਾ ਹੈ। ਜਿਹੜੀਆਂ ਪਬੰਦੀਆਂ ਬਾਬਾ ਬੁੱਲੇ ਸ਼ਾਹ ਦੇ ਸਮੇਂ ਹਾਕਮਾਂ ਤੇ ਕੱਟੜ ਮੌਲਵੀਆਂ ਵੱਲੋਂ ਸਮਾਜਿਕ ਤੌਰ ’ਤੇ ਲਾਈਆਂ ਜਾਂਦੀਆਂ ਸਨ, ਉਹ ਪੰਬਦੀਆਂ ਅਤੇ ਗਲਤ ਰਵਾਇਤਾ ਅੱਜ ਦੇ ਸਮੇਂ ਵਿੱਚ ਵੀ ਮੌਜੂਦ ਹਨ । ਇਹ ਨਾਟਕ ਉਸਦੇ ਜੀਵਨ ਦੀਆਂ ਘਟਨਾਵਾਂ ’ਤੇ ਅਧਾਰਤ ਹੈ। ਬੁੱਲ੍ਹੇ ਸ਼ਾਹ ਦੇ ਜੀਵਨ ਵਿੱਚ ਨਾਟਕੀ ਕਿੱਸਿਆਂ ਦੀ ਕੋਈ ਕਮੀ ਨਹੀਂ ਸੀ। ਸੱਚਾਈ ਪ੍ਰਤੀ ਉਸਦੀ ਖੋਜ, ਉਸਦੇ ਗੁਰੂ ਸ਼ਾਹ ਇਨਾਇਤ ਪ੍ਰਤੀ ਉਸਦੀ ਸ਼ਰਧਾ, ਅਸਹਿਣਸ਼ੀਲ, ਮੌਲਵੀਆਂ ਅਤੇ ਭ੍ਰਿਸ਼ਟ ਨਵਾਬਾਂ ਨਾਲ ਉਸ ਦਾ ਟਕਰਾਅ, ਧਰਮ ਦੇ ਨਾਮ ’ਤੇ ਜੰਗਾਂ ਅਤੇ ਖੂਨ ਵਹਾਉਣ ਤੇ ਉਸਦਾ ਵਿਰੋਧ ਆਦਿ ਇਹ ਸਭ ਨਾਟਕ ਵਿੱਚ ਸ਼ਕਤੀਸ਼ਾਲੀ ਦ੍ਰਿਸ਼ਾਂ ਵਜੋਂ ਸ਼ਾਮਲ ਕੀਤੇ ਗਏ ਹਨ। ਇਹ ਨਾਟਕ ਪਿਆਰ ਅਤੇ ਸ਼ਾਂਤੀ ਲਈ ਇੱਕ ਅਪੀਲ ਹੈ, ਅਤੇ ਅਸਹਿਣਸ਼ੀਲਤਾ, ਹਿੰਸਾ ਤੇ ਨਫ਼ਰਤ ਦੇ ਵਿਰੁੱਧ ਇੱਕ ਪ੍ਰਭਾਵਸ਼ਾਲੀ ਸੰਦੇਸ਼ ਹੈ। ਨਾਟਕ ਦਾ ਗੀਤ ਤੇ ਸੰਗੀਤ ਕੁਸ਼ਾਗਰ ਕਾਲੀਆ ਵੱਲੋਂ ਦਿੱਤਾ ਗਿਆ। ਇਸ ਤੋਂ ਪਹਿਲਾਂ ਦੂਜੇ ਦਿਨ ਨਾਟਕ ਕੁਦੇਸਣ ਦਾ ਮੰਚਨ ਕੀਤਾ ਗਿਆ ਸੀ।

Advertisement

Advertisement
Advertisement
×