ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਨਵੰਬਰ
ਜ਼ਿਲ੍ਹਾ ਦਿਹਾਤੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ ਇਨ੍ਹਾਂ ਦੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਐੱਸਐੱਸਪੀ ਰਕੇਸ਼ ਕੌਸ਼ਲ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਸ਼ਨਾਖਤ ਸੰਤੋਖ ਸਿੰਘ ਉਰਫ ਸੋਖਾ ਅਤੇ ਸੁਖਰਾਜ ਸਿੰਘ ਉਰਫ ਡਿੰਪਲ ਵਜੋਂ ਹੋਈ ਹੈ। ਇਨਾਂ ਕੋਲੋਂ ਇਕ ਰਿਵਾਲਵਰ 32 ਬੋਰ ਤੇ ਉਸ ਦੀਆਂ ਦੋ ਗੋਲੀਆਂ ਅਤੇ ਇੱਕ 32 ਬੋਰ ਦੀ ਦੇਸੀ ਪਿਸਤੌਲ ਅਤੇ ਉਸ ਦੀਆਂ ਦੋ ਗੋਲੀਆਂ ਬਰਾਮਦ ਹੋਈਆਂ ਹਨ। ਇਸ ਸਬੰਧੀ ਥਾਣਾ ਖਿਲਚੀਆਂ ਵਿਖੇ ਅਸਲਾ ਐਕਟ ਦੀ ਧਾਰਾ ਹੇਠ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਨਾਂ ਕੋਲੋਂ ਇਕ ਮੋਟਰਸਾਇਕਲ ਵੀ ਬਰਾਮਦ ਕੀਤਾ ਹੈ।