DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕੰਪਨੀ ਬਾਗ਼ ਤੋਂ ਪੁਲ ਮੋਰਾਂ ਤੱਕ ਮੋਟਰਸਾਈਕਲ ਰੈਲੀ

ਜਵਾਨਾਂ ਨੂੰ ਸ਼ਰਧਾਂਜਲੀ ਭੇਟ

  • fb
  • twitter
  • whatsapp
  • whatsapp
featured-img featured-img
ਮੋਟਰਸਾਈਕਲ ਰੈਲੀ ਕਰਦੇ ਹੋਏ ਅੰਮ੍ਰਿਤਸਰ ਰਾਈਡਰਜ਼ ਦੇ ਮੈਂਬਰ।
Advertisement

1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ ਬਲੀਦਾਨ ਦੇਣ ਵਾਲੇ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੰਮ੍ਰਿਤਸਰ ਰਾਈਡਰਜ਼ ਨੇ ਭਾਰਤੀ ਫ਼ੌਜ ਦੀ ਵਜਰਾ ਕੋਰ ਦੇ ਸਹਿਯੋਗ ਨਾਲ ਕੰਪਨੀ ਬਾਗ ਅੰਮ੍ਰਿਤਸਰ ਤੋਂ ਪੁਲ ਮੋਰਾਂ ਵਾਰ ਮੈਮੋਰੀਅਲ ਤੱਕ ਮੋਟਰਸਾਈਕਲ ਰੈਲੀ ਕੀਤੀ। ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦਾਂ ਨੂੰ ਸਮਰਪਿਤ ਇਸ ਰੈਲੀ ਨੇ ਇਤਿਹਾਸਕ ਅਟਾਰੀ ਸਰਹੱਦ ਤੋਂ ਹੁੰਦਿਆਂ ਪੁਲ ਮੋਰਾਂ (ਪੁਲ ਕੰਜ਼ਰੀ) ਵਾਰ ਮੈਮੋਰੀਅਲ ਤੱਕ ਦਾ ਸਫ਼ਰ ਤੈਅ ਕੀਤਾ। ਰੈਲੀ ਦੌਰਾਨ 2 ਸਿੱਖ ਰੈਜੀਮੈਂਟ ਦੇ ਉਨ੍ਹਾਂ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ 1971 ਦੀ ਜੰਗ ਦੌਰਾਨ ਅਸਾਧਾਰਨ ਬਹਾਦਰੀ ਦਾ ਪ੍ਰਦਰਸ਼ਨ ਕੀਤਾ। ਰਣਨੀਤੀ ਪੱਖੋਂ ਮਹੱਤਵਪੂਰਨ ਸਰਹੱਦੀ ਪਿੰਡ ਪੁਲ ਮੋਰਾਂ ’ਤੇ ਪਾਕਿਸਤਾਨੀ ਫ਼ੌਜ ਨੇ ਕਬਜ਼ਾ ਕਰ ਲਿਆ ਸੀ ਤਾਂ 2 ਸਿੱਖ ਦੇ ਜਵਾਨਾਂ ਨੇ ਦ੍ਰਿੜ੍ਹ ਇਰਾਦੇ ਨਾਲ ਜਵਾਬੀ ਹਮਲਾ ਕਰਦਿਆਂ ਇਸ ਮਹੱਤਵਪੂਰਨ ਥਾਂ ਨੂੰ ਮੁੜ ਆਪਣੇ ਕਬਜ਼ੇ ਵਿੱਚ ਲਿਆ। ਲਾਂਸ ਨਾਇਕ ਸ਼ੰਗਾਰਾ ਸਿੰਘ ਮਹਾਵੀਰ ਚਕਰ (ਮਰਨ ਉਪਰੰਤ) ਨੂੰ ਵਿਸ਼ੇਸ਼ ਤੌਰ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸੇ ਤਰ੍ਹਾਂ 2 ਸਿੱਖ ਦੇ ਹੋਰ 9 ਸ਼ਹੀਦਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ, ਜਿਨ੍ਹਾਂ ਨੇ ਦੇਸ਼ ਦੀ ਰੱਖਿਆ ਲਈ ਆਪਣੀਆਂ ਜਾਨਾਂ ਨਿਛਾਵਰ ਕੀਤੀਆਂ ਸਨ। ਦੇਸ਼ ਦੀ ਸੁਰੱਖਿਆ, ਚੌਕਸੀ ਅਤੇ ਰਾਸ਼ਟਰੀ ਗੌਰਵ ਦੇ ਪ੍ਰਤੀਕ ਅਟਾਰੀ ਸਰਹੱਦ ਤੋਂ ਲੰਘਣ ਨਾਲ ਇਸ ਰੈਲੀ ਨੂੰ ਵਿਸ਼ੇਸ਼ ਮਹੱਤਵ ਪ੍ਰਾਪਤ ਹੋਇਆ।

ਪੁਲ ਮੋਰਾਂ ਵਾਰ ਮੈਮੋਰੀਅਲ ਵਿੱਚ ਸ਼ਰਧਾਂਜਲੀ ਸਮਾਰੋਹ ਦੌਰਾਨ ਹਾਜ਼ਰ ਲੋਕਾਂ ਨੇ ਸ਼ਹੀਦਾਂ ਨੂੰ ਨਮਨ ਕਰਦਿਆਂ ਦੇਸ਼-ਭਗਤੀ, ਸਾਹਸ, ਕੁਰਬਾਨੀ ਅਤੇ ਨਿਸ਼ਕਾਮ ਸੇਵਾ ਦੇ ਆਦਰਸ਼ਾਂ ’ਤੇ ਚੱਲਣ ਦਾ ਸੰਕਲਪ ਲਿਆ।

Advertisement

Advertisement
Advertisement
×