ਪੱਤਰ ਪ੍ਰੇਰਕ
ਦੀਨਾਨਗਰ, 28 ਅਗਸਤ
ਪਿੰਡ ਠੱਠੀ ਵਿੱਚ ਕਾਂਗਰਸ ਪਾਰਟੀ ਨੂੰ ਅੱਜ ਉਸ ਵੇਲੇ ਤਕੜਾ ਹੁੰਗਾਰਾ ਮਿਲਿਆ ਜਦੋਂ ਸਰਗਰਮ ਆਗੂ ਅਜੀਤ ਸਿੰਘ ਭਾਟੀਆ, ਤਿਲਕ ਰਾਜ, ਰਾਣਾ ਨਾਰੰਗਪੁਰ, ਪੰਚ ਰੇਖਾ ਰਾਣੀ, ਦਿਨੇਸ਼ ਕਾਹਨਾ, ਹਰਬੰਸ ਸਿੰਘ, ਸਰਪੰਚ ਸੁਰਿੰਦਰ ਪਾਲ ਸਿੰਘ, ਨਿਰੰਜਨ ਸਿੰਘ ਅਤੇ ਜਤਿੰਦਰ ਸਿੰਘ ਜੈਨਪੁਰ ਦੀ ਅਗਵਾਈ ਵਿੱਚ ਪਿੰਡ ਦੇ 100 ਤੋਂ ਵੱਧ ਪਰਿਵਾਰਾਂ ਨੇ ਵਿਧਾਇਕਾ ਅਰੁਨਾ ਚੌਧਰੀ ਦੀ ਰਹਿਨੁਮਾਈ ਕਬੂਲਦਿਆਂ ਕਾਂਗਰਸ ਪਾਰਟੀ ਜੁਆਇਨ ਕਰ ਲਈ। ਇੱਥੇ ਪਿੰਡ ਦੇ ਲੋਕਾਂ ਵੱਲੋਂ ਇੱਕ ਸਾਧਾਰਣ ਮੀਟਿੰਗ ਰੱਖੀ ਗਈ ਸੀ ਪਰ ਦੇਖਦੇ ਹੀ ਦੇਖਦੇ ਮੀਟਿੰਗ ਨੇ ਇੱਕ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਅਰੁਨਾ ਚੌਧਰੀ ਨੇ ਕਿਹਾ ਕਿ ਭਾਵੇਂ ਆਮ ਆਦਮੀ ਪਾਰਟੀ ਨੇ ਸੂਬੇ ਅੰਦਰ ਬਦਲਾਅ ਲਿਆਉਣ ਦਾ ਝੂਠਾ ਦਾਅਵਾ ਕਰਕੇ ਲੋਕਾਂ ਨੂੰ ਮਗਰ ਲਗਾ ਲਿਆ ਪਰ ਜਨਤਾ ਨੂੰ ਡੇਢ ਸਾਲ ਦੇ ਅੰਦਰ ਹੀ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਫ਼ਰਕ ਸਮਝ ਆ ਗਿਆ ਹੈ ਅਤੇ ਲੋਕ ਹੁਣ ਮੁੜ ਕਾਂਗਰਸ ਪਾਰਟੀ ਵੱਲ ਮੁੜਨ ਲੱਗੇ ਹਨ।
ਸੀਨੀਅਰ ਨੇਤਾ ਅਸ਼ੋਕ ਚੌਧਰੀ ਨੇ ਕਿਹਾ ਕਿ ਹਰ ਪਿੰਡ ਵਿੱਚ ਵੱਡੀ ਗਿਣਤੀ ਲੋਕਾਂ ਦਾ ਮੁੜ ਕਾਂਗਰਸ ਨਾਲ ਜੁੜਣਾ ਇਹ ਸਾਬਤ ਕਰਦਾ ਹੈ ਕਿ ਮੌਜੂਦਾ ਸਰਕਾਰ ਪੂਰੀ ਤਰ੍ਹਾਂ ਨਾਲ ਫ਼ੇਲ੍ਹ ਹੋ ਚੁੱਕੀ ਹੈ ਅਤੇ ਲੋਕ ‘ਆਪ’ ਸਰਕਾਰ ਦਾ ਅਸਲੀ ਚਿਹਰਾ ਪਛਾਣ ਗਏ ਹਨ। ਇਸ ਮੌਕੇ ਕਾਂਗਰਸ ਜੁਆਇੰਨ ਕਰਨ ਵਾਲਿਆਂ ’ਚ ਠਾਕੁਰ ਅਜੀਤ ਸਿੰਘ ਠੱਠੀ, ਨੰਬਰਦਾਰ ਕਰਮ ਸਿੰਘ, ਪੰਚ ਵੀਨਾ ਦੇਵੀ, ਕਰਤਾਰ ਸਿੰਘ, ਬਲਵਿੰਦਰ ਸਿੰਘ, ਸੂਬੇਦਾਰ ਅਰਜੁਨ ਸਿੰਘ, ਠਾਕੁਰ ਕੁਲਵੰਤ ਸਿੰਘ, ਤਿਲਕ ਰਾਜ, ਸੋਹਨ ਸਿੰਘ, ਅਸ਼ਵਨੀ ਸ਼ਰਮਾ, ਰਾਜ ਕੁਮਾਰ ਸ਼ਰਮਾ, ਨਰੇਸ਼ ਕੁਮਾਰ, ਨਿਰਮਲ ਸਿੰਘ, ਕਰਨੈਲ ਸਿੰਘ, ਅਵਤਾਰ ਸਿੰਘ, ਜੀਵਨ ਸ਼ਰਮਾ, ਜੋਗਿੰਦਰ ਸ਼ਰਮਾ, ਰਿੰਪੀ ਦੇਵੀ, ਬਲਵੰਤ ਰਾਜ, ਪ੍ਰਸ਼ੋਤਮ ਸ਼ਰਮਾ, ਹਰਦੀਪ, ਗੁਰਬਚਨ ਸਿੰਘ ਨਰੰਗਪੁਰ ਤੇ ਹੋਰਨਾਂ ਪਰਿਵਾਰ ਮੁਖੀਆਂ ਦੇ ਨਾਂ ਸ਼ਾਮਲ ਹਨ। ਹੋਰਨਾਂ ਆਗੂਆਂ ’ਚ ਚੇਅਰਮੈਨ ਹਰਵਿੰਦਰ ਸਿੰਘ ਭੱਟੀ, ਪ੍ਰਧਾਨ ਵਰਿੰਦਰ ਕੁਮਾਰ ਭਿੰਦਾ, ਵਿਜੇ ਸ਼ਰਮਾ, ਸਰਪੰਚ ਰਾਜਿੰਦਰ ਸਿੰਘ ਕਾਹਲੋਂ, ਸਰਪੰਚ ਪ੍ਰਸ਼ੋਤਮ ਲਾਲ ਅਤੇ ਐਸਡੀਓ ਜਸਵਿੰਦਰ ਸਿੰਘ ਵੀ ਮੌਜੂਦ ਸਨ।