ਟਿਕਟ ਨਾ ਮਿਲਣ ’ਤੇ ਵਿਧਾਇਕ ਲਾਡੀ ਦੇ ਬਾਗ਼ੀ ਸੁਰ

ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਨੇ ਰਾਖਵਾਂ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਟਿਕਟ ਬਦਲਣ ਦੀ ਕੀਤੀ ਮੰਗ

ਟਿਕਟ ਨਾ ਮਿਲਣ ’ਤੇ ਵਿਧਾਇਕ ਲਾਡੀ ਦੇ ਬਾਗ਼ੀ ਸੁਰ

ਵਿਧਾਇਕ ਬਲਵਿੰਦਰ ਸਿੰਘ ਲਾਡੀ ਆਪਣੇ ਸਮਰਥਕਾਂ ਸਮੇਤ ਨਾਅਰੇਬਾਜ਼ੀ ਕਰਦੇ ਹੋਏ।

ਦਲਬੀਰ ਸੱਖੋਵਾਲੀਆ

ਬਟਾਲਾ, 19 ਜਨਵਰੀ

ਵਿਧਾਨ ਸਭਾ ਹਲਕਾ ਸ਼੍ਰੀਹਰਗੋਬਿੰਦਪੁਰ ਤੋਂ ਕਾਂਗਰਸ ਹਾਈਕਮਾਨ ਨੇ ਟਿਕਟ ਮਨਦੀਪ ਸਿੰਘ ਸਹੋਤਾ ਨੂੰ ਦਿੱਤੀ ਹੈ । ਇਸ ਦੇ ਬਾਵਜੂਦ ਇੱਥੋਂ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਇੱਕ ਵਾਰ ਫਿਰ ਬਾਗ਼ੀ ਤੇਵਰ ਦਿਖਾਉਂਦਿਆਂ ਜਿੱਥੇ ਹਲਕੇ ਅੰਦਰ ਸਰਪੰਚਾਂ ਅਤੇ ਹੋਰ ਅਹੁਦੇਦਾਰਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ,ਉਥੇ ਰਾਜ ਸਭਾ ਮੈਂਬਰ ਅਤੇ ਹਲਕਾ ਕਾਦੀਆਂ ਤੋਂ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਨੇ ਹਲਕੇ ਦੇ ਕਸਬਾ ਘੁਮਾਣ ’ਚ ਆਗੂਆਂ ਨਾਲ ਵੱਖਰੀ ਮੀਟਿੰਗ ਕਰਕੇ ਹਾਈ ਕਮਾਨ ਨੂੰ ਚਿਤਾਵਨੀ ਭਰੇ ਲਹਿਜੇ ’ਚ ਕਿਹਾ ਕਿ ਹਲਕੇ ਤੋਂ ਟਿਕਟ ਬਦਲੀ ਜਾਵੇ। ਹੁਣ ਹਲਕੇ ਅੰਦਰ ਕਾਂਗਰਸ ਦੇ ਤਿੰਨ ਧੜੇ ਸਰਗਰਮ ਹਨ ਜਿਸ ਦਾ ਖਮਿਆਜ਼ਾ ਕਾਂਗਰਸ ਉਮੀਦਵਾਰ ਨੂੰ ਚੋਣਾਂ ਦੌਰਾਨ ਭੁਗਤਣਾ ਪੈ ਸਕਦਾ ਹੈ। ਸ਼੍ਰੀ ਸਹੋਤਾ ਨੂੰ ਹਾਈਕਮਾਨ ਨੇ ਟਿਕਟ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸਿਫਾਰਸ਼ ’ਤੇ ਦਿੱਤੀ ਗਈ ਹੈ,ਜੋ ਰਾਜ ਸਭਾ ਮੈਂਬਰ ਨੂੰ ਰਾਸ ਨਹੀਂ ਆ ਰਹੀ। ਅਸਲ ਵਿੱਚ ਉਹ ਆਪਣੀ ਮਰਜ਼ੀ ਦਾ ਉਮੀਦਵਾਰ ਬਣਾਉਣਾ ਚਾਹੁੰਦੇ ਸੀ। ਰਾਖਵਾਂ ਹਲਕਾ ਸ਼੍ਰੀਹਰਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਵੱਲੋਂ ਮਨਦੀਪ ਸਿੰਘ ਸਹੋਤਾ ਨੂੰ ਟਿਕਟ ਦੇ ਐਲਾਨ ਤੋਂ ਅਗਲੇ ਦਿਨ ਹੀ ਵਿਧਾਇਕ ਲਾਡੀ ਨੇ ਹਲਕੇ ਦੇ ਵਰਕਰਾਂ ਦਾ ਇਕੱਠ ਕੀਤਾ। ਇਸ ਮੌਕੇ ਉਨ੍ਹਾਂ ਕਾਂਗਰਸ ’ਤੇ ਧੋਖਾ ਕਰਨ ਦੇ ਇਲਜ਼ਾਮ ਲਗਾਉਂਦਿਆਂ ਪਿੰਡਾਂ ਵਿੱਚ ਸਰਪੰਚਾਂ ਨਾਲ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਇਹ ਮੀਟਿੰਗਾਂ ਐਲਾਨੇ ਉਮੀਦਵਾਰ ਸਹੋਤਾ ਦੇ ਹੱਕ ਵਿੱਚ ਨਹੀਂ,ਸਗੋਂ ਨੇੜਲੇ ਭਵਿੱਖ ਵਿੱਚ ਉਸ ਲਈ ਮੁਸੀਬਤਾਂ ਵੀ ਪੈਂਦਾ ਕਰ ਸਕਦੀਆਂ ਹਨ। ਲਾਡੀ ਦੇ ਸਮਰਥਕ ਉਸ ਨੂੰ ਆਜ਼ਾਦ ਚੋਣ ਲੜਨ ਲਈ ਵੀ ਜ਼ੋਰ ਪਾ ਰਹੇ ਹਨ। ਉਮੀਦਵਾਰ ਸ਼੍ਰੀ ਸਹੋਤਾ ਨੇ ਦੱਸਿਆ ਕਿ ਇੱਕ ਦੋ ਦਿਨ ਵਿੱਚ ਸਭ ਠੀਕ ਹੋ ਜਾਵੇਗਾ ਅਤੇ ਹਲਕੇ ਦੇ ਸਭ ਸਰਪੰਚ ਅਤੇ ਧੜੇ ਉਸ ਦੀ ਜਿੱਤ ਯਕੀਨੀ ਬਣਾਉਣ ਲਈ ਇਕਜੁੱਟ ਹੋ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All