ਵਿਧਾਇਕ ਲਾਡੀ ਨੇ ਪੰਚਾਇਤਾਂ ਨੂੰ 3.22 ਕਰੋੜ ਦੇ ਚੈੱਕ ਵੰਡੇ

ਵਿਧਾਇਕ ਲਾਡੀ ਨੇ ਪੰਚਾਇਤਾਂ ਨੂੰ 3.22 ਕਰੋੜ ਦੇ ਚੈੱਕ ਵੰਡੇ

ਵਿਧਾਇਕ ਬਲਵਿੰਦਰ ਸਿੰਘ ਲਾਡੀ ਪੰਚਾਇਤ ਮੈਂਬਰਾਂ ਨੂੰ ਚੈੱਕ ਤਕਸੀਮ ਕਰਦੇ ਹੋਏ।

ਗੁਰਚਰਨਜੀਤ ਬਾਵਾ

ਘੁਮਾਣ, 29 ਨਵੰਬਰ

ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਬਾਬਾ ਬੋਹੜ ਦਾਸ ਭਵਨ ਵਿੱਚ ਪੰਚਾਇਤਾਂ ਨੂੰ 3 ਕਰੋੜ 22 ਲੱਖ ਰੁਪਏ ਤੋਂ ਵੱਧ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਉਨ੍ਹਾਂ ਪੰਚਾਇਤ ਮੁਖੀਆਂ ਨੂੰ ਕਿਹਾ ਕਿ ਉਹ ਇਸ ਪੈਸੇ ਨੂੰ ਇਮਾਨਦਾਰੀ ਅਤੇ ਨੇਕ ਨੀਤੀ ਨਾਲ ਖਰਚ ਕਰਨ ਤਾਂ ਜੋ ਪਿੰਡਾਂ ਦਾ ਚਹੁਪੱਖੀ ਵਿਕਾਸ ਹੋ ਸਕੇ।

ਉਨ੍ਹਾਂ ਦੱਸਿਆ ਕਿ ਉਹ ਹਲਕੇ ਦੇ ਵਿਕਾਸ ਲਈ ਪੰਜਾਬ ਸਰਕਾਰ ਜਿੱਥੇ ਗ੍ਰਾਂਟਾਂ ਫਰਾਖਦਿਲੀ ਨਾਲ ਖ਼ਰਚ ਕਰ ਰਹੀ ਹੈ, ਉੱਥੇ ਆਉਂਦੇ ਦਿਨਾਂ ਵਿੱਚ ਹੋਰ ਕਈ ਵੱਡੇ ਪ੍ਰਾਜੈਕਟ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡ ਸ਼ੁਕਾਲਾ, ਵੀਲਾ ਬੱਜੂ ਅਤੇ ਦਕੋਹਾ ਵਿੱਚ ਸੀਵਰੇਜ ਪਾਏ ਜਾਣਗੇ ਅਤੇ ਪਾਣੀ ਦੇ ਨਿਕਾਸ ਲਈ ਉਚਿਤ ਪ੍ਰਬੰਧ ਕੀਤੇ ਜਾਣਗੇ। ਵਿਧਾਇਕ ਲਾਡੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ ਵਿਰੋਧੀ ਪਾਸ ਕੀਤੇ ਕਾਨੂੰਨ ਵਾਪਸ ਲਏ ਜਾਣ।

ਇਸ ਮੌਕੇ ਬਲਾਕ ਪ੍ਰਧਾਨ ਸਾਹਿਬ ਸਿੰਘ ਮੰਡ, ਸਮਿਤੀ ਮੈਂਬਰ ਗੁਰਮੀਤ ਸਿੰਘ ਸਾਬੀ ਤੇ ਸਰਪੰਚ ਮਨਜੀਤ ਸਿੰਘ ਵਾੜੇ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਇਸ ਮੌਕੇ ਬੀਡੀਪੀਓ ਪਰਮਜੀਤ ਕੌਰ ਸਮੇਤ ਹੋਰ ਪਤਵੰਤੇ ਵੀ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All