DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Pond ’ਚ ਪਿੱਲੀਆਂ ਇੱਟਾਂ ਲਾਉਣ ’ਤੇ ਵਿਧਾਇਕ ਭੜਕੇ

ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਰਹੱਦੀ ਕਸਬਾ ਰਮਦਾਸ ਵਿੱਚ ਪਿੱਲੀਆਂ ਇੱਟਾਂ ਲਗਾ ਕੇ ਪੱਕੇ ਕੀਤੇ ਜਾ ਰਹੇ ਛੱਪੜ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਠੇਕੇਦਾਰ ਵਿਰੁੱਧ ਕੇਸ ਦਰਜ ਕਰਨ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ...

  • fb
  • twitter
  • whatsapp
  • whatsapp
featured-img featured-img
ਛੱਪੜ ਦਾ ਕੰਮ ਬੰਦ ਕਰਵਾਉਂਦੇ ਹੋਏ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ।
Advertisement

ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਸਰਹੱਦੀ ਕਸਬਾ ਰਮਦਾਸ ਵਿੱਚ ਪਿੱਲੀਆਂ ਇੱਟਾਂ ਲਗਾ ਕੇ ਪੱਕੇ ਕੀਤੇ ਜਾ ਰਹੇ ਛੱਪੜ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਠੇਕੇਦਾਰ ਵਿਰੁੱਧ ਕੇਸ ਦਰਜ ਕਰਨ ਅਤੇ ਸਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

ਵਿਧਾਇਕ ਧਾਲੀਵਾਲ ਨੂੰ ਸ਼ਿਕਾਇਤ ਮਿਲੀ ਸੀ ਕਿ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਰਮਦਾਸ ਕਸਬੇ ਵਿੱਚ ਪੱਕੇ ਕੀਤੇ ਜਾ ਰਹੇ ਛੱਪੜ ਵਿੱਚ ਘਟੀਆ ਮਟੀਰੀਅਲ ਵਰਤਿਆ ਜਾ ਰਿਹਾ ਹੈ। ਇਸ ਮਗਰੋਂ ਉਹ ਅੱਜ ਸਵੇਰੇ ਮੌਕੇ ’ਤੇ ਪਹੁੰਚੇ ਅਤੇ ਪਿੱਲੀਆਂ ਇੱਟਾਂ ਅਤੇ ਘਟੀਆ ਮਟੀਰਿਅਲ ਵਰਤਿਆ ਜਾਂਦਾ ਦੇਖ, ਉਨ੍ਹਾਂ ਤੁਰੰਤ ਕੰਮ ਬੰਦ ਕਰਵਾ ਦਿੱਤਾ। ਉਨ੍ਹਾਂ ਤੁਰੰਤ ਨਗਰ ਕੌਂਸਲ ਦੇ ਈਓ ਨੂੰ ਆਦੇਸ਼ ਦਿੱਤੇ ਕਿ ਤੁਰੰਤ ਰਿਪੋਰਟ ਤਿਆਰ ਕਰਕੇ ਠੇਕੇਦਾਰ ਵਿਰੁੱਧ ਕੇਸ ਦਰਜ ਕਰਨ ਲਈ ਪੁਲੀਸ ਨੂੰ ਦਿੱਤੀ ਜਾਵੇ ਅਤੇ ਜਿਸ ਅਧਿਕਾਰੀ ਦੀ ਇਥੇ ਡਿਊਟੀ ਹੈ ਉਸ ਖ਼ਿਲਾਫ਼ ਵੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੌਕੇ ’ਤੇ ਐੱਸ ਐਚ ਓ ਨੂੰ ਸੱਦ ਕੇ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਕਈ ਠੇਕੇਦਾਰਾਂ ਨੂੰ ਪੁਰਾਣੀਆਂ ਸਰਕਾਰਾਂ ਦੇ ਸਮੇਂ ਦੀਆਂ ਹੇਰਾਫੇਰੀਆਂ ਦੀਆਂ ਆਦਤਾਂ ਪਈਆਂ ਹਨ ਜੋ ਕਿ ਇਸ ਸਰਕਾਰ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਸਖ਼ਤ ਕਾਰਵਾਈ ਕੀਤੀ ਜਾਵੇਗੀ।

Advertisement

Advertisement
Advertisement
×