ਲਾਪਤਾ ਬੱਚੀ ਪਰਿਵਾਰ ਨੂੰ ਸੌਂਪੀ
ਇਥੇ ਪੁਲੀਸ ਨੂੰ ਮਿਲੀ ਇੱਕ ਲਾਪਤਾ ਮੰਦ ਬੁੱਧੀ ਲੜਕੀ ਦੇ ਪਰਿਵਾਰ ਨੂੰ ਦੋ ਘੰਟਿਆਂ ਵਿੱਚ ਹੀ ਲੱਭ ਕੇ ਬੱਚੀ ਨੂੰ ਪਰਿਵਾਰ ਹਵਾਲੇ ਕੀਤਾ ਗਿਆ। ਜੰਡਿਆਲਾ ਗੁਰੂ ਪੁਲੀਸ ਚੌਕੀ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਇੱਕ ਆਟੋ ਚਾਲਕ ਉਨ੍ਹਾਂ ਕੋਲ ਇੱਕ ਮੰਦ...
Advertisement
ਇਥੇ ਪੁਲੀਸ ਨੂੰ ਮਿਲੀ ਇੱਕ ਲਾਪਤਾ ਮੰਦ ਬੁੱਧੀ ਲੜਕੀ ਦੇ ਪਰਿਵਾਰ ਨੂੰ ਦੋ ਘੰਟਿਆਂ ਵਿੱਚ ਹੀ ਲੱਭ ਕੇ ਬੱਚੀ ਨੂੰ ਪਰਿਵਾਰ ਹਵਾਲੇ ਕੀਤਾ ਗਿਆ। ਜੰਡਿਆਲਾ ਗੁਰੂ ਪੁਲੀਸ ਚੌਕੀ ਇੰਚਾਰਜ ਨਰੇਸ਼ ਕੁਮਾਰ ਨੇ ਦੱਸਿਆ ਇੱਕ ਆਟੋ ਚਾਲਕ ਉਨ੍ਹਾਂ ਕੋਲ ਇੱਕ ਮੰਦ ਬੁੱਧੀ ਲੜਕੀ ਨੂੰ ਲੈ ਕੇ ਆਇਆ ਸੀ, ਜੋ ਸੁਣ ਸਕਦੀ ਸੀ ਪਰ ਬੋਲ ਨਹੀਂ ਸਕਦੀ ਸੀ। ਇਸ ਉੱਪਰ ਤੁਰੰਤ ਕਾਰਵਾਈ ਕਰਦਿਆਂ ਜੰਡਿਆਲਾ ਗੁਰੂ ਪੁਲੀਸ ਨੇ ਇਸ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਕੀਤੀ ਅਤੇ ਇਸ ਨੂੰ ਪਛਾਨਣ ਵਾਲਿਆਂ ਨੂੰ ਤੁਰੰਤ ਉਨ੍ਹਾਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ।
ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਤੋਂ ਲੜਕੀ ਦੀ ਪਛਾਣ ਜੰਡਿਆਲਾ ਗੁਰੂ ਦੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਰਬਜੀਤ ਸਿੰਘ ਡਿੱਪੀ ਅਤੇ ਸਮੀਰ ਸਿੰਦਲ ਨੇ ਕੀਤੀ। ਲੜਕੀ ਨੂੰ ਉਸ ਦੀ ਭੂਆ ਅਤੇ ਚਾਚੇ ਦੇ ਹਵਾਲੇ ਕੀਤਾ ਗਿਆ ਹੈ।
Advertisement
Advertisement