ਬਦਫੈਲੀ: ਦੋਸ਼ੀਆਂ ਨੂੰ 20 ਸਾਲ ਤੇ ਨਾਬਾਲਗ ਨੂੰ 3 ਸਾਲ ਦੀ ਕੈਦ
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਤ੍ਰਿਪਤਜੋਤ ਕੌਰ (ਫਾਸਟ ਟਰੈਕ ਕੋਰਟ) ਅੰਮ੍ਰਿਤਸਰ ਦੀ ਅਦਾਲਤ ਨੇ ਗਗਨਦੀਪ ਸਿੰਘ ਉਰਫ ਬਿੱਲੀ ਅਤੇ ਸਾਹਿਲ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਨੂੰ ਪੋਕਸੋ ਐਕਟ ਤਹਿਤ ਦਰਜ ਕੇਸ ਵਿੱਚ ਦੋਸ਼ੀ ਠਹਿਰਾਇਆ ਅਤੇ 20 ਸਾਲ ਦੀ ਕੈਦ ਤੇ...
Advertisement
ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰੀਮਤੀ ਤ੍ਰਿਪਤਜੋਤ ਕੌਰ (ਫਾਸਟ ਟਰੈਕ ਕੋਰਟ) ਅੰਮ੍ਰਿਤਸਰ ਦੀ ਅਦਾਲਤ ਨੇ ਗਗਨਦੀਪ ਸਿੰਘ ਉਰਫ ਬਿੱਲੀ ਅਤੇ ਸਾਹਿਲ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਨੂੰ ਪੋਕਸੋ ਐਕਟ ਤਹਿਤ ਦਰਜ ਕੇਸ ਵਿੱਚ ਦੋਸ਼ੀ ਠਹਿਰਾਇਆ ਅਤੇ 20 ਸਾਲ ਦੀ ਕੈਦ ਤੇ 20,500 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ।
ਘਟਨਾ ਵਾਲੇ ਦਿਨ 17. 7. 2020 ਨੂੰ 10 ਸਾਲ ਦਾ ਪੀੜਤ ਆਪਣੇ ਦੋਸਤ ਨਾਲ ਮੋਟਰ ’ਤੇ ਗਿਆ ਜਿੱਥੇ ਉਪਰੋਕਤ ਦੋਵੇਂ ਦੋਸ਼ੀ ਨਾਬਾਲਗ ਦੋਸ਼ੀ ਨਾਲ ਪਹਿਲਾਂ ਹੀ ਮੌਜੂਦ ਸਨ। ਉਨ੍ਹਾਂ ਪੀੜਤ ਨੂੰ ਫੜ ਲਿਆ ਅਤੇ ਬਦਫੈਲੀ ਕੀਤੀ। ਦੋਵਾਂ ਮੁਲਜ਼ਮਾਂ ਦੁਆਰਾ ਬਣਾਈ ਗਈ ਵੀਡੀਓ ਨੂੰ ਵਾਇਰਲ ਕਰ ਦਿੱਤਾ ਗਿਆ।
Advertisement
ਨਾਬਾਲਗ ਦੋਸ਼ੀ ਨੂੰ ਜੁਵੈਨਾਇਲ ਜਸਟਿਸ ਬੋਰਡ ਦੀ ਅਦਾਲਤ ਨੇ 31.07.2024 ਨੂੰ ਨਾਬਾਲਗ ਹੋਣ ਕਰਕੇ 3 ਸਾਲ ਦੀ ਕੈਦ ਅਤੇ 10000 ਰੁਪਏ ਦੀ ਸਜ਼ਾ ਸੁਣਾਈ ਸੀ। ਉਸ ਨੇ ਆਪਣੀ ਅਪੀਲ ਦਾਇਰ ਕੀਤੀ ਸੀ, ਜਿਸ ਨੂੰ ਅੱਜ ਇਸ ਅਦਾਲਤ ਨੇ ਉਪਰੋਕਤ ਦੋਵਾਂ ਦੋਸ਼ੀਆਂ ਦੇ ਮੁੱਖ ਕੇਸ ਨਾਲ ਖਾਰਜ ਕਰ ਦਿੱਤਾ ਹੈ ਅਤੇ ਜੁਵੈਨਾਇਲ ਜਸਟਿਸ ਬੋਰਡ ਅੰਮ੍ਰਿਤਸਰ ਦੀ ਅਦਾਲਤ ਵੱਲੋਂ ਸੁਣਾਈ ਗਈ ਉਸ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਹੈ।
Advertisement
