ਤਿੰਨ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੰਜਾਬ ਪੁਲੀਸ ਦੇ ਵਿਸ਼ੇਸ਼ ਡਾਇਰੈਕਟਰ ਜਨਰਲ (ਡੀ ਜੀ ਪੀ) ਕਾਨੂੰਨ ਅਤੇ ਵਿਵਸਥਾ ਪੀ ਕੇ ਸਿਨਹਾ ਨੇ ਇੱਥੇ ਪੰਜਾਬ, ਜੰਮੂ-ਕਸ਼ਮੀਰ ਅਤੇ ਹਿਮਾਚਲ ਦੇ ਤਿੰਨਾਂ ਰਾਜਾਂ ਦੀ ਅੰਤਰਰਾਜੀ ਕੋਆਰਡੀਨੇਸ਼ਨ ਕਮੇਟੀ ਦੀ ਉਚ-ਪੱਧਰੀ ਮੀਟਿੰਗ ਕੀਤੀ। ਇਸ ਮੌਕੇ ਏਅਰ ਫੋਰਸ, ਬੀ ਐੱਸ ਐਫ, ਪੰਜਾਬ ਪੁਲੀਸ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਇੰਟੈਲੀਜੈਂਸ ਤੇ ਸੈਂਟਰਲ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਏ। ਕਰੀਬ ਮਹੀਨੇ ਤੋਂ ਵੱਧ ਚੱਲਣ ਵਾਲੀ ਅਮਰਨਾਥ ਯਾਤਰਾ ਦੌਰਾਨ ਇੱਕਜੁੱਟ ਹੋ ਕੇ ਚੌਕਸੀ ਵਰਤਣ ਅਤੇ ਸੁਰੱਖਿਆ ਮੁਹੱਈਆ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਸ੍ਰੀ ਸਿਨਹਾ ਨੇ ਕਿਹਾ ਕਿ ਪੰਜਾਬ ਖੇਤਰ ਵਿੱਚੋਂ ਲੰਘ ਕੇ ਜੰਮੂ-ਕਸ਼ਮੀਰ ਜਾਣ ਵਾਲੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਸ ਵਾਰ ਵੱਧ ਸੁਰੱਖਿਆ ਦਸਤੇ ਤਾਇਨਾਤ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸ਼ੰਭੂ ਬਾਰਡਰ ਤੋਂ ਲੈ ਕੇ ਪਠਾਨਕੋਟ ਦੇ ਮਾਧੋਪੁਰ ਅਤੇ ਅਮ੍ਰਿਤਸਰ ਤੋਂ ਲੈ ਕੇ ਮਾਧੋਪੁਰ ਤੱਕ ਦੇ ਖੇਤਰ ਨੂੰ ਅਲੱਗ-ਅਲੱਗ ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਇਸ ਦੇ ਇਲਾਵਾ ਲੰਗਰਾਂ ਵਾਲੇ ਸਥਾਨਾਂ ’ਤੇ ਵੀ ਸੁਰੱਖਿਆ ਦਸਤੇ ਤਾਇਨਾਤ ਕੀਤੇ ਜਾਣਗੇ। ਉਨ੍ਹਾਂ ਯਾਤਰੀਆਂ ਨੂੰ ਅਪੀਲ ਕੀਤੀ ਕਿ ਕੋਈ ਵੀ ਯਾਤਰੀ ਬਿਨਾ ਰਜਿਸਟਰੇਸ਼ਨ ਦੇ ਨਾ ਜਾਵੇ। ਮੀਟਿੰਗ ਵਿੱਚ ਡੀ ਆਈ ਜੀ ਬਾਰਡਰ ਰੇਂਜ ਹਰਮਨਵੀਰ ਸਿੰਘ ਗਿੱਲ, ਐੱਸ ਐੱਸ ਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ, ਡੀ ਆਈ ਜੀ ਜੰਮੂ ਰੇਂਜ, ਡੀ ਆਈ ਜੀ ਬੀ ਐੱਸ ਐੱਫ, ਆਰਮੀ ਦੇ ਇਨਫੈਂਟਰੀ ਡਿਵੀਜ਼ਨ ਦੇ ਜੀ ਓ ਸੀ, 90 ਇਨਫੈਂਟਰੀ ਬ੍ਰਿਗੇਡ ਦੇ ਕਮਾਂਡੈਂਟ, ਕਮਾਂਡਰ 21 ਸਬ ਏਰੀਆ, ਏਅਰਫੋਰਸ ਸਟੇਸ਼ਨ ਪਠਾਨਕੋਟ ਦੇ ਕਮਾਂਡਿੰਗ ਅਫਸਰ, ਰਾਅ ਏਜੰਸੀ ਦੇ ਸਪੈਸ਼ਲ ਬਿਊਰੋ ਡੀ ਸੀ ਆਦਿ ਹਾਜ਼ਰ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×
