ਤਗ਼ਮਾ ਜੇਤੂ ਖਿਡਾਰੀਆਂ ਦਾ ਸਕੂਲ ਪੁੱਜਣ ’ਤੇ ਸਨਮਾਨ
ਗੁਰੂ ਨਾਨਕ ਦੇਵ ਅਕੈਡਮੀ, ਝਬਾਲ ਰੋਡ ਨੂਰਦੀ ਦੇ ਖਿਡਾਰੀਆਂ ਨੇ ਸ਼ਟਲਕੌਕ ਫੈਡਰੇਸ਼ਨ ਕੱਪ ਵਿੱਚ ਮੱਲਾਂ ਮਾਰੀਆਂ| ਸੰਸਥਾ ਦੇ ਪ੍ਰਿੰਸੀਪਲ ਜਸਪਾਲ ਕੌਰ ਸਿੱਧੂ ਨੇ ਦੱਸਿਆ ਕਿ ਰੋਹਤਕ (ਹਰਿਆਣਾ) ਵਿੱਚ ਹਰਿਆਣਾ ਸ਼ਟਲ ਕੋਕ ਐਸੋਸੀਏਸ਼ਨ ਦੀ ਦੇਖ ਰੇਖ ਹੇਠ ਕਰਵਾਈ ਗਈ। ਇਸ ਮੌਕੇ...
ਗੁਰੂ ਨਾਨਕ ਦੇਵ ਅਕੈਡਮੀ, ਝਬਾਲ ਰੋਡ ਨੂਰਦੀ ਦੇ ਖਿਡਾਰੀਆਂ ਨੇ ਸ਼ਟਲਕੌਕ ਫੈਡਰੇਸ਼ਨ ਕੱਪ ਵਿੱਚ ਮੱਲਾਂ ਮਾਰੀਆਂ| ਸੰਸਥਾ ਦੇ ਪ੍ਰਿੰਸੀਪਲ ਜਸਪਾਲ ਕੌਰ ਸਿੱਧੂ ਨੇ ਦੱਸਿਆ ਕਿ ਰੋਹਤਕ (ਹਰਿਆਣਾ) ਵਿੱਚ ਹਰਿਆਣਾ ਸ਼ਟਲ ਕੋਕ ਐਸੋਸੀਏਸ਼ਨ ਦੀ ਦੇਖ ਰੇਖ ਹੇਠ ਕਰਵਾਈ ਗਈ। ਇਸ ਮੌਕੇ 8 ਰਾਜਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਮੁਕਾਬਲੇ ਵਿੱਚ ਗੁਰੂ ਨਾਨਕ ਦੇਵ ਅਕੈਡਮੀ ਦੇ ਚਾਰ ਖਿਡਾਰੀਆਂ ਨੇ ਫੈਡਰੇਸ਼ਨ ਕੱਪ ਵਿੱਚ ਹਿੱਸਾ ਲਿਆ। ਸੰਸਥਾ ਦੇ ਅਭਿਜੋਤਵੀਰ ਸਿੰਘ ਨੇ ਸਿੰਗਲ ਵਿੱਚ ਸੋਨ ਅਤੇ ਡਬਲ ਵਿਚ ਸੁਖਪਾਲ ਸਿੰਘ ਅਤੇ ਅਭਿਜੋਤਵੀਰ ਸਿੰਘ ਨੇ ਸੋਨ ਤਗ਼ਮੇ ਪ੍ਰਾਪਤ ਕੀਤੇ। ਯੂਥ ਵਿੱਚ ਗੁਰਮਨਜੀਤ ਸਿੰਘ ਅਤੇ ਆਲਮਦੀਪ ਸਿੰਘ ਨੇ ਚਾਂਦੀ ਦਾ ਤਗ਼ਮਾ ਪ੍ਰਾਪਤ ਕੀਤਾ। ਇਨ੍ਹਾਂ ਖਿਡਾਰੀਆਂ ਦਾ ਅੱਜ ਸਕੂਲ ਪਹੁੰਚਣ ’ਤੇ ਸਨਮਾਨ ਕੀਤਾ ਗਿਆ| ਖਿਡਾਰੀਆਂ ਨੂੰ ਸੰਸਥਾ ਦੇ ਸੰਚਾਲਕ ਬਾਬਾ ਜਗਤਾਰ ਸਿੰਘ ਬਾਬਾ ਮਹਿੰਦਰ ਸਿੰਘ ਤੋਂ ਇਲਾਵਾ ਕੋਆਰਡੀਨੇਟਰ ਗਗਨਦੀਪ ਕੌਰ, ਸਰੀਰਿਕ ਸਿੱਖਿਆ ਦੇ ਅਧਿਆਪਕ ਗੁਰਪ੍ਰਤਾਪ ਸਿੰਘ, ਅਮਨਦੀਪ ਕੌਰ, ਤਰਲੋਚਨ ਸਿੰਘ ਅਤੇ ਕੋਚ ਰਜੇਸ਼ ਥਾਪਾ ਨੇ ਵਧਾਈ ਦਿੱਤੀ।

