DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Meat Shops Sealed: ਮੀਟ ਦੀਆਂ ਚਾਰ ਦੁਕਾਨਾਂ ਸੀਲ

ਗੁਰੂ ਰਾਮਦਾਸ ਦੇ ਗੁਰਪੁਰਬ ਦੀ ਤਿਆਰੀ ਵਜੋਂ ਨਗਰ ਨਿਗਮ ਨੇ ਕਾਰਵਾੲੀ ਕੀਤੀ

  • fb
  • twitter
  • whatsapp
  • whatsapp
featured-img featured-img
ਦੁਕਾਨਾਂ ਨੂੰ ਸੀਲ ਕਰਦੀ ਹੋਈ ਨਿਗਮ ਦੀ ਟੀਮ।
Advertisement

ਨਗਰ ਨਿਗਮ ਅੰਮ੍ਰਿਤਸਰ ਦੇ ਅਸਟੇਟ ਵਿਭਾਗ ਵੱਲੋਂ ਅੱਜ ਵਲਡ ਸਿਟੀ ਵਿੱਚ ਸੁਲਤਾਨਵਿੰਡ ਗੇਟ ਵਿੱਚ ਸਥਿਤ ਕਾਰਖਾਨਾ ਬਾਜ਼ਾਰ ਵਿੱਚ ਕੱਚੇ ਮੀਟ ਦੀਆਂ ਦੁਕਾਨਾਂ ਖਿਲਾਫ਼ ਸਖ਼ਤ ਕਾਰਵਾਈ ਕਰਦਿਆਂ ਚਾਰ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ। ਇਹ ਕਾਰਵਾਈ ਅੰਮ੍ਰਿਤਸਰ ਦੀ ਵਲਡ ਸਿਟੀ ਨੂੰ ਪਵਿੱਤਰ ਨਗਰੀ ਐਲਾਨ ਕਰਨ ਸਬੰਧੀ ਸਰਕਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਗੁਰੂ ਰਾਮਦਾਸ ਜੀ ਦੇ ਆਗਾਮੀ ਗੁਰਪੁਰਬ ਦੇ ਮੱਦੇਨਜ਼ਰ ਇਤਿਹਾਸਕ ਸ਼ਹਿਰ ਦੀ ਧਾਰਮਿਕ ਮਰਿਆਦਾ ਅਤੇ ਪਵਿੱਤਰਤਾ ਨੂੰ ਕਾਇਮ ਰੱਖਣ ਦੇ ਉਦੇਸ਼ ਨਾਲ ਅਸਟੇਟ ਵਿਭਾਗ ਦੀ ਟੀਮ ਵੱਲੋਂ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ। ਇਸ ਦੌਰਾਨ ਸਲਾਟਰ ਹਾਊਸ ਵਿਭਾਗ ਦੀ ਟੀਮ, ਜਿਸ ਦੀ ਅਗਵਾਈ ਡਾ. ਦਰਸਗਨ ਕਸ਼ਯਪ ਨੇ ਕੀਤੀ, ਅਤੇ ਥਾਣਾ ਬੀ ਡਿਵੀਜ਼ਨ ਦੇ ਐੱਸ ਐੱਚ ਓ ਸਣੇ ਪੁਲੀਸ ਟੀਮ ਵੱਲੋਂ ਸਹਿਯੋਗ ਦਿੱਤਾ ਗਿਆ। ਇਹ ਸਾਰੀ ਕਾਰਵਾਈ ਸਕੱਤਰ-ਕਮ-ਅਸਟੇਟ ਅਫ਼ਸਰ ਸੁਸ਼ਾਂਤ ਭਾਟੀਆ ਦੀ ਨਿਗਰਾਨੀ ਹੇਠ ਅਤੇ ਨਗਰ ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਵਧੀਕ ਨਗਰ ਨਿਗਮ ਕਮਿਸ਼ਨਰ ਡਾ. ਜੈ ਇੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੀਤੀ ਗਈ।

ਕਾਰਵਾਈ ਦੌਰਾਨ ਸਬੰਧਤ ਦੁਕਾਨਦਾਰਾਂ ਵੱਲੋਂ ਅਦਾਲਤ ਤੋਂ ਸਟੇਅ ਆਰਡਰ ਹੋਣ ਦੀ ਗੱਲ ਕਹੀ ਗਈ, ਪਰ ਉਹ ਮੌਕੇ ’ਤੇ ਕੋਈ ਵੀ ਸਬੰਧਤ ਅਦਾਲਤੀ ਹੁਕਮ ਪੇਸ਼ ਨਹੀਂ ਕਰ ਸਕੇ। ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਲਾਗੂ ਸਰਕਾਰੀ ਹਦਾਇਤਾਂ ਅਨੁਸਾਰ ਆਪਣਾ ਕਾਰੋਬਾਰ ਨਿਰਧਾਰਤ ਵਲਡ ਸਿਟੀ ਖੇਤਰ ਤੋਂ ਬਾਹਰ ਤਬਦੀਲ ਕਰ ਲੈਣ। ਨਗਰ ਨਿਗਮ ਨੇ ਸਮੂਹ ਵਪਾਰੀਆਂ ਅਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸਨ ਅਤੇ ਨਿਗਮ ਨਾਲ ਸਹਿਯੋਗ ਕਰਨ ਅਤੇ ਅੰਮ੍ਰਿਤਸਰ ਦੀ ਇਤਿਹਾਸਕ ਵਿਰਾਸਤ, ਸਫ਼ਾਈ ਅਤੇ ਵਲਡ ਸਿਟੀ ਦੀ ਧਾਰਮਿਕ ਮਰਿਆਦਾ ਨੂੰ ਕਾਇਮ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।

Advertisement

Advertisement
Advertisement
×