DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Manawala: ਭਗਤ ਪੂਰਨ ਸਿੰਘ ਦੇ ਬਰਸੀ ਸਮਾਗਮ ਦੌਰਾਨ ਖੂਨਦਾਨ ਕੈਂਪ

ਕੈਂਪ ’ਚ 140 ਯੂਨਿਟ ਖੂਨ ਇਕੱਤਰ ਕੀਤਾ

  • fb
  • twitter
  • whatsapp
  • whatsapp
featured-img featured-img
ਪਿੰਗਲਵਾੜਾ ਵਿੱਚ ਕੈਂਪ ਮੌਕੇ ਖੂਨਦਾਨ ਕਰਦੇ ਹੋਏ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਅਤੇ ਹੋਰ
Advertisement
ਪਿੰਗਲਵਾੜਾ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਦੀ 34ਵੀਂ ਬਰਸੀ ਮੌਕੇ ਤਿੰਨ ਦਿਨਾਂ ਸਮਾਗਮਾਂ ਦੇ ਦੂਜੇ ਦਿਨ ਅੱਜ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿੱਚ ਲਗਪਗ 140 ਖੂਨਦਾਨੀਆਂ ਨੇ ਖੂਨ ਦਾਨ ਕੀਤਾ।

ਅੱਜ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੀ ਬ੍ਰਾਂਚ ਮਾਨਾਂਵਾਲਾ ਵਿਖੇ ਸਮਾਗਮ ਮੌਕੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਡਾ. ਰਬਿੰੰਦਰ ਸਿੰਘ ਸੇਠੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਿਆ ਅਤੇ ਬੱਚਿਆਂ ਵੱਲੋਂ ਉਨ੍ਹਾਂ ਨੂੰ ਫੁੱਲ ਭੇਟ ਕੀਤੇ ਗਏ। ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਅੱਜ ਖ਼ੂਨਦਾਨ ਕੈਂਪ ’ਚ 140 ਯੂਨਿਟ ਖੂਨਦਾਨ ਕੀਤਾ ਗਿਆ ਹੈ। ਸਾਨੂੰ ਸਭ ਨੂੰ ਖੂਨਦਾਨ ’ਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਕੱਤਰ ਕੀਤਾ ਗਿਆ ਖੂਨ ਲਾਵਾਰਿਸ ਅਤੇ ਲੋੜਵੰਦ ਰੋਗੀਆਂ ਨੂੰ ਲੋੜ ਪੈਣ ਵੇਲੇ ਦਿੱਤਾ ਜਾਵੇਗਾ। ਇਸ ਦੌਰਾਨ ਪਿੰਗਲਵਾੜਾ ਸੰਸਥਾ ਦੇ ਸੇਵਾਦਾਰਾਂ, ਅੰਮ੍ਰਿਤਸਰ ਕਾਲਜ ਆਫ ਇੰਨਜੀਨੀਅਰਿੰਗ ਐਂਡ ਟੈਕਨਾਲੋਜੀ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਕਾਲਜ ਚੌਂਤਾ ਕਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਦਿਆਰਥੀਆਂ ਅਤੇ ਭਗਤ ਪੂਰਨ ਸਿੰਘ ਬਲੱਡ ਡੋਨੇਸ਼ਨ ਸੈੱਲ ਦੇ ਆਗੂ ਰਾਣਾ ਪਲਵਿੰਦਰ ਸਿੰਘ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਵੀ ਕੈਂਪ ’ਚ ਸ਼ਾਮਲ ਹੋ ਕੇ ਖੂਨਦਾਨ ਕੀਤਾ। ਉਨ੍ਹਾਂ ਕਿਹਾ ਕਿ ਖੂਨ ਦਾਨ ਮਨੁੱਖਤਾ ਲਈ ਮਹਾਂਦਾਨ ਹੈ । ਇਸ ਮੌਕੇ ਸੰਸਥਾ ਦੇ ਬੱਚਿਆਂ ਦੀਆ ਕਲਾਕ੍ਰਿਤਾ ਦੀ ਨੁਮਾਇਸ਼ ਵੀ ਲਾਈ ਗਈ।  ਇਸ ਮੌਕੇ ਡਾ. ਮਹਿਲ ਸਿੰਘ ਕੁਲਪਤੀ ਖਾਲਸਾ ਯੂਨੀਵਰਸਿਟੀ, ਡਾ. ਇੰਦਰਜੀਤ ਸਿੰਘ ਗੋਗੋਆਣੀ, ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਆਦਿ ਹਾਜ਼ਰ ਸਨ।

Advertisement

Advertisement

Advertisement
×