ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 20 ਜਨਵਰੀ
ਕਾਂਗਰਸ ਨੇ ਅੱਜ ਮਜੀਠਾ ਨਗਰ ਕੌਂਸਲ ਦੀਆਂ 13 ਵਾਰਡਾਂ ਵਾਸਤੇ ਪਾਰਟੀ ਉਮੀਦਵਾਰਾਂ ਦੇ ਨਾਵਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਹ ਸੂਚੀ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਜਿਨ੍ਹਾਂ ਨੂੰ ਹਲਕਾ ਮਜੀਠਾ ਦੀ ਨਗਰ ਕੌਂਸਲ ਵਾਸਤੇ ਕਾਂਗਰਸ ਵਲੋਂ ਚੋਣ ਅਬਜ਼ਰਵਰ ਲਾਇਆ ਗਿਆ ਹੈ, ਨੇ ਜਾਰੀ ਕੀਤੀ ਹੈ। ਉਨਾਂ ਇਹ ਸੂਚੀ ਮਜੀਠਾ ਤੋਂ ਕਾਂਗਰਸੀ ਆਗੂ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੂੰ ਸੌਂਪ ਦਿੱਤੀ ਹੈ। ਜਾਰੀ ਕੀਤੀ ਸੂਚੀ ਮੁਤਾਬਕ ਵਾਰਡ ਨੰਬਰ ਇਕ ਤੋਂ ਪੂਨਮ ਪਤਨੀ ਕੁਲਮੀਤ ਸਿੰਘ (ਐਸਸੀ ਔਰਤ), ਵਾਰਡ ਨੰਬਰ ਦੋ ਤੋਂ ਕੁਲਦੀਪ ਸਿੰਘ (ਐਸਸੀ ਮਰਦ), ਵਾਰਡ ਨੰਬਰ ਤਿੰਨ ਤੋਂ ਸੁਖਮੀਤ ਕੌਰ (ਐਸਸੀ ਔਰਤ) , ਵਾਰਡ ਨੰਬਰ ਚਾਰ ਬੀਰ ਸਿੰਘ (ਐਸਸੀ ਮਰਦ), ਵਾਰਡ ਨੰਬਰ ਪੰਜ ਜਸਬੀਰ ਕੌਰ (ਐਸਸੀ ਔਰਤ), ਵਾਰਡ ਨੰਬਰ ਛੇ ਤੋਂ ਪਰਮਜੀਤ ਸਿੰਘ(ਜਨਰਲ), ਵਾਰਡ ਨੰਬਰ 7 ਪ੍ਰਦੀਪ ਕੌਰ (ਜਨਰਲ), ਵਾਰਡ ਨੰਬਰ 8 ਰਜੇਸ਼ ਕੁਮਾਰ (ਜਨਰਲ), ਵਾਰਡ ਨੰਬਰ 9 ਮਧੂ ਬਾਲਾ (ਜਨਰਲ), ਵਾਰਡ ਨੰਬਰ ਦਸ ਪ੍ਰਦੀਪ ਸਿੰਘ (ਬੀ ਸੀ ਮਰਦ), ਵਾਰਡ ਨੰਬਰ 11 ਕੇਵਲ ਸਿੰਘ (ਐਸਸੀ ਮਰਦ), ਵਾਰਡ ਨੰਬਰ 12 ਨੀਰਜ ਸ਼ਰਮਾ (ਜਨਰਲ), ਵਾਰਡ ਨੰਬਰ 13 ਜਗਜੀਤ ਕੌਰ (ਜਨਰਲ) ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ।