DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Hydel Canal ਅੱਠ ਮਹੀਨੇ ਤੋਂ ਬੰਦ ਰਹਿਣ ਕਾਰਨ ਕਰੋੜਾਂ ਦਾ ਨੁਕਸਾਨ

ੁਰੰਮਤ ਜਾਰੀ; ਲੀਚੀ ਦੇ ਬਾਗਾਂ ਨੂੰ ਪਾਣੀ ਨਾ ਮਿਲਣ ਕਾਰਨ ਬਾਗਬਾਨ ਪ੍ਰੇਸ਼ਾਨ

  • fb
  • twitter
  • whatsapp
  • whatsapp
featured-img featured-img
ਮੁਰੰਮਤ ’ਤੇ ਲੱਗੀ ਮਸ਼ੀਨਰੀ ਅਤੇ ਕੰਮ ਕਰ ਰਹੇ ਮਜ਼ਦੂਰ।
Advertisement

ਮਾਧੋਪੁਰ ਹਾਈਡਲ ਚੈਨਲ ਨਹਿਰ ਪਿਛਲੇ ਸਾਲ ਆਏ ਹੜ੍ਹਾਂ ਤੋਂ ਬਾਅਦ ਅੱਠ ਮਹੀਨੇ ਤੋਂ ਲਗਾਤਾਰ ਬੰਦ ਰਹਿਣ ਨਾਲ ਹੁਣ ਤੱਕ ਪੰਜਾਬ ਨੂੰ ਕਰੋੜਾਂ ਰੁਪਏ ਦੇ ਮੁੱਲ ਦੀ ਬਿਜਲੀ ਦਾ ਨੁਕਸਾਨ ਹੋ ਚੁੱਕਿਆ ਹੈ। ਇਸ ਤੋਂ ਇਲਾਵਾ ਨਹਿਰ ਦੇ ਨਾ ਚੱਲਣ ਨਾਲ ਲੀਚੀ ਦੇ ਬਾਗਾਂ ਲਈ ਪਾਣੀ ਨਾ ਮਿਲਣ ਕਾਰਨ ਬਾਗਬਾਨ ਪ੍ਰੇਸ਼ਾਨ ਹਨ। ਨਹਿਰ ਦੀ ਮੁਰੰਮਤ ’ਤੇ ਕਰੋੜਾਂ ਰੁਪਏ ਖਰਚਣ ਮਗਰੋਂ ਵੀ ਅਜੇ ਤੱਕ ਮੁਰੰਮਤ ਪੂਰੀ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਇਸ ਹਲਕੇ ਨਾਲ ਸਬੰਧਤ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਡੀ ਸੀ ਡਾ. ਪੱਲਵੀ ਅਤੇ ਹੋਰ ਅਧਿਕਾਰੀਆਂ ਨਾਲ ਹਾਈਡਲ ਨਹਿਰ ’ਤੇ ਚੱਲ ਰਹੇ ਮੁਰੰਮਤ ਵਾਲੇ ਕੰਮ ਦਾ ਪਹਿਲੀ ਅਪਰੈਲ ਨੂੰ ਜਾਇਜ਼ਾ ਲਿਆ ਸੀ ਅਤੇ ਐਲਾਨ ਕੀਤਾ ਸੀ ਕਿ ਦਸ ਦਿਨਾਂ ਤੱਕ ਹਾਈਡਲ ਨਹਿਰ ਚੱਲ ਪਵੇਗੀ।

ਪਿਛਲੇ ਸਾਲ 25 ਅਗਸਤ ਨੂੰ ਰਾਵੀ ਦਰਿਆ ’ਚ ਆਏ ਹੜ੍ਹਾਂ ਕਾਰਨ ਇਹ ਨਹਿਰ ਵੀ ਓਵਰਫਲੋਅ ਹੋ ਗਈ ਸੀ ਅਤੇ ਪਾਣੀ ਪਿੰਡ ਬੇੜ੍ਹੀਆਂ ਵਿੱਚ ਦਾਖਲ ਹੋ ਗਿਆ ਸੀ। ਟੁੱਟ ਗਈ ਨਹਿਰ ਦੀ 3 ਵਾਰ ਮੁਰੰਮਤ ਕੀਤੀ ਗਈ ਪਰ ਉਹ ਤਿੰਨੇ ਵਾਰ ਟਰਾਇਲ ਦੌਰਾਨ ਫੇਲ੍ਹ ਹੋ ਗਈ ਤਾਂ ਫਿਰ ਆਰ ਡੀ 10,500 ਵਾਲੇ ਸਿਲਟ ਇਜੈਕਟਰ ਕੋਲ ਮੁੜ ਲੀਕੇਜ਼ ਹੋ ਗਈ।

Advertisement

ਇਸ ਕਾਰਨ ਨਹਿਰ ਨਾ ਚੱਲ ਸਕੀ। ਫਿਰ ਸਿਲਟ ਇਜੈਕਟਰ ਵਿੱਚੋਂ ਸਿਲਟ ਕੱਢ ਕੇ ਉਸ ਦੀ ਪੂਰੀ ਸਫਾਈ ਕਰਵਾਈ ਗਈ ਤਾਂ ਜੋ ਲੀਕੇਜ਼ ਦਾ ਪਤਾ ਲੱਗ ਸਕੇ। ਚੰਡੀਗੜ੍ਹ ਤੋਂ ਡਿਜ਼ਾਇਨ ਦੀ ਟੀਮ ਨੇ ਦੌਰਾ ਕਰਕੇ ਸਿਲਟ ਇਜੈਕਟਰ ਦਾ ਜਾਇਜ਼ਾ ਲਿਆ। ਟੀਮ ਨੇ ਗਰਾਊਟਿੰਗ ਕਰਨ ਅਤੇ ਵਾਟਰ ਸੀਲਿੰਗ ਕੰਪਾਊਂਡ ਭਰਨ ਦਾ ਸੁਝਾਅ ਦਿੱਤਾ। ਇਸ ਉਪਰੰਤ ਪਾਵਰਕੌਮ ਵਿਭਾਗ ਵੱਲੋਂ ਚੰਡੀਗੜ੍ਹ ਦੀ ਗਾਇਰੇਡ ਕੰਪਨੀ ਨੂੰ ਮੁਰੰਮਤ ਕਰਨ ਦਾ ਟੈਂਡਰ ਅਲਾਟ ਕੀਤਾ।

Advertisement

ਅੱਜ ਸਿਲਟ ਇਜੈਕਟਰ ਵਾਲੀ ਸਾਈਟ ਦਾ ਦੌਰਾ ਕਰਨ ’ਤੇ ਦੇਖਿਆ ਕਿ ਉੱਥੇ ਸਬੰਧਤ ਕੰਪਨੀ ਦੀ ਲੇਬਰ ਸ਼ਾਰਟ ਕਰੀਟਿੰਗ ਪੰਪਾਂ ਨਾਲ ਗਰਾਊਟਿੰਗ ਅਤੇ ਮੁਰੰਮਤ ਕਰਨ ਦਾ ਕੰਮ ਕਰਨ ਲੱਗੀ ਹੋਈ ਸੀ। ਉੱਥੇ ਤਾਇਨਾਤ ਪਾਵਰਕੌਮ ਵਿਭਾਗ ਦੇ ਇੰਜਨੀਅਰ ਦਾ ਕਹਿਣਾ ਸੀ ਕਿ ਮੁਰੰਮਤ ਦਾ ਕਾਰਜ ਤਿੰਨ ਚਾਰ ਦਿਨ ਵਿੱਚ ਮੁਕੰਮਲ ਹੋ ਜਾਵੇਗਾ ਤੇ ਉਸ ਤੋਂ ਬਾਅਦ ਨਹਿਰ ਵਿੱਚ ਹੌਲੀ-ਹੌਲੀ ਪਾਣੀ ਛੱਡ ਕੇ ਟਰਾਇਲ ਲਿਆ ਜਾਵੇਗਾ। ਫਿਰ ਡਿਜ਼ਾਈਨ ਦੀ ਟੀਮ ਮੁੜ ਇਸ ਮੁਰੰਮਤ ਦਾ ਜਾਇਜ਼ਾ ਲਵੇਗੀ ਅਤੇ ਟੀਮ ਵੱਲੋਂ ਓਕੇ ਮਿਲਣ ਬਾਅਦ ਇਸ ਨਹਿਰ ਨੂੰ ਚਲਾ ਕੇ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਜਾਵੇਗੀ।

ਕਾਬਲੇਗੌਰ ਹੈ ਕਿ ਨਹਿਰ ’ਤੇ ਬਣੇ ਹੋਏ ਯੂ ਬੀ ਡੀ ਸੀ ਹਾਈਡਲ ਸਟੇਜ 1, 2 ਅਤੇ 3 ਦੇ ਪਾਵਰ ਹਾਊਸਾਂ ਤੋਂ ਲਗਾਤਾਰ ਅੱਠ ਮਹੀਨੇ ਤੋਂ ਬੰਦ ਰਹਿਣ ਕਾਰਨ ਬਿਜਲੀ ਪੈਦਾ ਨਹੀਂ ਹੋ ਸਕੀ ਅਤੇ ਹੁਣ ਤੱਕ 168 ਕਰੋੜ ਰੁਪਏ ਦੇ ਮੁੱਲ ਦਾ ਨੁਕਸਾਨ ਹੋ ਚੁੱਕਿਆ ਹੈ। ਇਸ ਤੋਂ ਇਲਾਵਾ 25.50 ਕਰੋੜ ਰੁਪਏ ਨਹਿਰ ਦੀ ਮੁਰੰਮਤ ’ਤੇ ਵੀ ਖਰਚ ਹੋ ਚੁੱਕੇ ਹਨ ਅਤੇ ਹੁਣ ਮੁਰੰਮਤ ਕਰਨ ਲਈ ਨਵਾਂ ਠੇਕਾ ਵੀ ਅਲਾਟ ਕੀਤਾ ਹੋਇਆ ਹੈ।

Advertisement
×