ਮਕਬੂਲ ਅਹਿਮਦ
ਕਾਦੀਆਂ, 8 ਜੁਲਾਈ
ਕਾਦੀਆਂ ਵਿੱਚ ਅੱਜ ਬੱਸ ਸਟੈਂਡ ਕੋਲ ਗੁੰਡਾਗਰਦੀ ਦਾ ਨਾਚ ਸ਼ਰੇਆਮ ਦੇਖਣ ਨੂੰ ਮਿਲਿਆ। ਇਸ ਸਬੰਧੀ ਰਜਤ ਭਾਟੀਆ, ਉਸ ਦੀ ਮਾਂ ਕੰਚਨ ਭਾਟੀਆ ਅਤੇ ਜਸਬੀਰ ਕੌਰ ਭਾਟੀਆ ਨੇ ਦੱਸਿਆ ਕਿ ਉਹ ਆਪਣੀ ਬੱਸ ਸਟੈਂਡ ਸਥਿਤ ਦੁਕਾਨ ’ਤੇ ਕੰਮ ਕਰ ਰਹੇ ਸਨ। ਉਨ੍ਹਾਂ ਦੇ ਕੁੱਝ ਰਿਸ਼ਤੇਦਾਰਾਂ ਨੇ ਅੰਮ੍ਰਿਤਸਰ ਤੋਂ ਗੱਡੀਆਂ ਵਿਚ 30-35 ਨੌਜਵਾਨਾਂ ਨੂੰ ਉਸ ਦੀ ਦੁਕਾਨ ’ਤੇ ਭੇਜ ਦਿੱਤਾ ਜਿਨ੍ਹਾਂ ਇੱਥੇ ਆ ਕੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ। ਅੰਮ੍ਰਿਤਸਰ ਤੋਂ ਆਏ ਨੌਜਵਾਨਾਂ ਵੱਲੋਂ ਉਨ੍ਹਾਂ ਨਾਲ ਹੱਥੋਪਾਈ ਕੀਤੀ ਗਈ ਅਤੇ ਦੁਕਾਨ ਨੂੰ ਜ਼ਬਰਦਸਤੀ ਤਾਲੇ ਮਾਰ ਦਿੱਤੇ ਗਏ। ਪੁਲੀਸ ਨੂੰ ਜਿਵੇਂ ਹੀ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਤਾਂ ਪੁਲੀਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ।
ਸਥਾਨਕ ਥਾਣਾ ਮੁੱਖੀ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੁਲੀਸ ਨੂੰ ਕੰਚਨ ਭਾਟੀਆ ਤੇ ਜਸਬੀਰ ਕੌਰ ਭਾਟੀਆ ਦੀ ਸ਼ਿਕਾਇਤ ਮਿਲੀ ਹੈ। ਸ਼ਿਕਾਇਤ ਕਰਤਾਵਾਂ ਦਾ ਉਨ੍ਹਾਂ ਦੇ ਰਿਸ਼ਤੇਦਾਰਾਂ ਨਾਲ ਘਰ ਸਬੰਧੀ ਝਗੜਾ ਚੱਲ ਰਿਹਾ ਹੈ। ਇਹ ਪ੍ਰਾਪਰਟੀ ਦਾ ਮਾਮਲਾ ਹੈ ਜੋ ਅਦਾਲਤ ਵਿੱਚ ਵਿਚਾਰਅਧੀਨ ਹੈ। ਉਨ੍ਹਾਂ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਥਾਣੇ ਸੱਦਿਆ ਹੈ। ਇਸ ਸਬੰਧੀ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
ਡੀਐੱਮਐੱਫ ਦੇ ਕਾਰਕੁਨ ਪੰਜਾਬ ਸਰਕਾਰ ਦੀ ਅਰਥੀ ਸਾੜਦੇ ਹੋਏ।