DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Literary Event: ਪੰਜਾਬੀ ਸਾਹਿਤ ਸਭਾ ਵੱਲੋਂ ਸਾਵਣ ਕਵੀ ਦਰਬਾਰ

ਇਕੱਠ ਦੌਰਾਨ ਸਾਹਿਤਕਾਰਾਂ ਦਾ ਸਨਮਾਨ

  • fb
  • twitter
  • whatsapp
  • whatsapp
featured-img featured-img
ਕਵੀ ਦਰਬਾਰ ਵਿੱਚ ਸਨਮਾਨਿਤ ਹੋਏ ਕਵੀ ਸੱਜਣ। -ਫੋਟੋ: ਗੁਰਬਖਸ਼ਪੁਰੀ
Advertisement
ਪੰਜਾਬੀ ਸਾਹਿਤ ਸਭਾ ਅਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਬਲਬੀਰ ਸਿੰਘ ਭੈਲ ਦੀ ਪ੍ਰਧਾਨਗੀ ਹੇਠ ਸਥਾਨਕ ਭਾਈ ਮੋਹਨ ਸਿੰਘ ਵੈਦ ਯਾਦਗਰੀ ਲਾਇਬ੍ਰੇਰੀ ਵਿਖੇ ਕੀਤੀ ਗਈ। ਇਸ ਮੌਕੇ ਸਾਵਣ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਖ-ਵੱਖ ਸਾਹਿਤਕਾਰਾਂ ਨੇ ਆਪਣੀਆਂ ਸਾਵਣ ਨੂੰ ਸਮਰਪਿਤ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਇਹ ਸਮਾਗਮ ਵਿੱਚ ਸ਼ਾਮਲ ਸਾਹਿਤਕਾਰਾਂ ਬਲਬੀਰ ਸਿੰਘ ਭੈਲ, ਜਸਵਿੰਦਰ ਸਿੰਘ ਢਿੱਲੋਂ, ਏ:ਐੱਸ ਦਲੇਰ, ਬਲਬੀਰ ਸਿੰਘ ਬੇਲੀ, ਜਸਵਿੰਦਰ ਸਿੰਘ ਮਾਨੋਚਾਹਲ, ਕੰਵਲਜੀਤ ਸਿੰਘ ਢਿੱਲੋਂ, ਲਾਲੀ ਕਰਤਾਰਪੁਰੀ, ਕਮਲਜੀਤ ਕੌਰ ਢਿੱਲੋ ਦਬੁਰਜੀ, ਸੁਖਵਿੰਦਰ ਸਿੰਘ ਖਾਰਾ, ਕਾਮਰੇਡ ਚਰਨ ਸਿੰਘ, ਜਸਬੀਰ ਸਿੰਘ ਝਬਾਲ, ਜਸਵਿੰਦਰ ਸਿੰਘ ਝਬਾਲ, ਸਤਬੀਰ ਸਿੰਘ ਢੋਟੀ, ਬਲਬੀਰ ਸਿੰਘ ਲਹਿਰੀ, ਗੁਰਚਰਨ ਸਿੰਘ ਸਭਰਾਂ, ਹਰਕੀਰਤ ਸਿੰਘ, ਸਕੱਤਰ ਸਿੰਘ ਤੇਜਾ ਸਿੰਘ ਵਾਲਾ,ਬਾਬਾ ਜਸਪਾਲ ਸਿੰਘ ਕੋਟ ਧਰਮ ਚੰਦ, ਗੁਰਮੀਤ ਸਿੰਘ ਨੂਰਦੀ, ਅਵਤਾਰ ਸਿੰਘ ਗੋਇੰਦਵਾਲ, ਰਾਕੇਸ਼ ਸੱਚ ਦੇਵਾ, ਦੀਦਾਰ ਸਿੰਘ ਲਾਇਬਰੇਰੀਅਨ, ਮਹਿੰਦਰ ਪਾਲ ਸਿੰਘ ਨੇ ਕਵੀ ਦਰਬਾਰ ਵਿੱਚ ਆਪਣੀਆਂ ਰਚਨਾਵਾਂ ਸਰੋਤਿਆਂ ਦੇ ਰੂ-ਬ-ਰੂ ਕੀਤੀਆਂ। ਇਸ ਤੋਂ ਪਹਿਲਾਂ ਮੀਟਿੰਗ ਵਿੱਚ ਵਿਛੜੀਆਂ ਰੂਹਾਂ ਸਾਹਿਤਕ ਸ਼ਖ਼ਸੀਅਤਾਂ ਸਵਰਨ ਸਿੰਘ ਭੰਗੂ ਬਠਿੰਡਾ, ਮਲਵਿੰਦਰ ਸ਼ਾਇਰ, ਪ੍ਰਿੰਸੀਪਲ ਡਾ: ਕੁਲਵੰਤ ਸਿੰਘ ਸੂਦ ਤਰਨ ਤਾਰਨ, ਮਾਸਟਰ ਗੁਰਮੇਜ ਸਿੰਘ ਕੈਰੋਂ, ਇਕਬਾਲ ਕੌਰ ਅੰਮ੍ਰਿਤਸਰ, ਗੁਰਮੀਤ ਸਿੰਘ ਐਡਵੋਕੇਟ ਪੱਟੀ, ਰਣਜੀਤ ਸਿੰਘ ਮੁਰਾਦਪੁਰ (ਸਰੋਤਾ) ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਅਤੇ ਵਿਛੜੇ ਸੱਜਣਾਂ ਦੀ ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਸਮਾਗਮ ’ਚ ਸਟੇਜ ਦੀ ਸੇਵਾ ਜਸਵਿੰਦਰ ਸਿੰਘ ਮਾਨੋਚਾਹਲ ਨੇ ਨਿਭਾਈ ਅਤੇ ਬਲਬੀਰ ਸਿੰਘ ਭੈਲ ਨੇ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਇਸ ਕਵੀ ਦਰਬਾਰ ਵਿੱਚ ਹਾਜ਼ਰੀਆਂ ਭਰਨ ਵਾਲਿਆਂ ਦਾ ਸਨਮਾਨ ਵੀ ਕੀਤਾ ਗਿਆ।

Advertisement

Advertisement
Advertisement
×