ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲੋਂ  ਵਿਸ਼ੇਸ਼ ਸੈਂਟਰ ਦੀ ਸ਼ੁਰੂਆਤ

ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲੋਂ  ਵਿਸ਼ੇਸ਼ ਸੈਂਟਰ ਦੀ ਸ਼ੁਰੂਆਤ

‘ਵੂੰਡ ਕੇਅਰ ਸੈਂਟਰ ਦੀ ਸ਼ੁਰੂਆਤ ਕਰਦੇ ਹੋਏ ਡਾ. ਹਰਦਾਸ ਸਿੰਘ ਤੇ ਹੋਰ।

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਜੁਲਾਈ 

ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚਲ ਰਹੇ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਵੱਲਾ ਵਲੋਂ ਅਤਿ ਆਧੁਨਿਕ ‘ਵੂੰਡ ਕੇਅਰ ਸੈਂਟਰ’ ਦੀ ਸ਼ੁਰੂਆਤ ਕੀਤੀ ਗਈ ਹੈ ਜਿਥੇ ਸ਼ੂਗਰ ਪੀੜਤਾਂ ਦੇ ਅਲਸਰ ਨਾਲ ਖਰਾਬ ਹੋਣ ਵਾਲੇ ਅੰਗਾਂ ਦਾ ਪਲਾਸਟਿਕ ਸਰਜਰੀ ਨਾਲ ਇਲਾਜ ਕੀਤਾ ਜਾਵੇਗਾ। 

ਇਸ ਅਤਿ ਆਧੁਨਿਕ ਇਲਾਜ ਕੇਂਦਰ ਦਾ ਉਦਘਾਟਨ ਹੱਡੀ ਰੋਗਾਂ ਦੇ ਉਘੇ ਮਾਹਿਰ ਡਾ. ਹਰਦਾਸ ਸਿੰਘ ਨੇ ਕੀਤਾ। ਉਨ੍ਹਾਂ ਆਖਿਆ ਕਿ ਭਾਰਤ ਵਿੱਚ ਸ਼ੂਗਰ ਰੋਗ ਨਾਲ ਪੀੜਤਾਂ ਵਿਚੋਂ 15 ਫੀਸਦ ਲੋਕ ਪੈਰ ਦੇ ਅਲਸਰ ਨਾਲ ਪੀੜਤ ਹਨ। ਇਨ੍ਹਾਂ ਵਿਚੋਂ ਕਈ ਹਜ਼ਾਰ ਲੋਕਾਂ ਦੇ ਇਸ ਬਿਮਾਰੀ ਕਾਰਨ ਪੈਰਾਂ ਦੇ ਅੰਗ ਕੱਟਣੇ ਪੈਂਦੇ ਹਨ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਹੈਲਥ ਸਾਇੰਸਸ ਦੇ ਡੀਨ ਡਾ. ਏਪੀ ਸਿੰਘ ਨੇ ਆਖਿਆ ਕਿ ਅੱਜ ਸੰਸਥਾ ਨੇ ਰਾਸ਼ਟਰੀ ਪਲਾਸਟਿਕ ਸਰਜਰੀ ਦਿਵਸ ਮੌਕੇ ਇਸ ਅਤਿ ਆਧੁਨਿਕ ਇਲਾਜ ਕੇਂਦਰ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਲੋਕਾਂ ਨੂੰ ਲਾਭ ਮਿਲੇਗਾ।ਇਸ ਕੇਂਦਰ ਵਿਚ ‘ਡਾਇਬੈਟਿਕ ਫੁੱਟ ਅਲਸਰ, ਬੈੱਡ ਸੋਰ, ਲੱਤਾਂ ਦਾ ਅਲਸਰ ਵਰਗੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ।  ਇਸ ਮੌਕੇ ਪਲਾਸਟਿਕ ਸਰਜਰੀ ਵਿਭਾਗ ਦੇ ਡਾ. ਵਿਕਾਸ ਕੱਕੜ ਨੇ ਆਖਿਆ ਕਿ ਪਲਾਸਟਿਕ ਸਰਜਰੀ ਰਾਹੀਂ ਸਿਰ ਤੋਂ ਪੈਰਾਂ ਦੀਆਂ ਉਂਗਲਾਂ ਤਕ ਪਲਾਸਟਿਕ ਸਰਜਰੀ ਰਾਹੀਂ ਇਲਾਜ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮਾਈਕਰੋ ਵਰਕੂਲਰ ਪੁਨਰ ਨਿਰਮਾਣ ਸਰਜਰੀ ਰਾਹੀਂ ਕਈ ਮਰੀਜ਼ਾਂ ਨੂੰ ਨਵਾਂ ਜੀਵਨ ਦਿੱਤਾ ਜਾ ਚੁੱਕਾ ਹੈ। ਇਸ ਦੇ ਨਾਲ ਸਰੀਰ ਦੇ ਸੜੇ ਹੋਏ ਅੰਗਾਂ ਨੂੰ ਪ੍ਰਭਾਵਸ਼ਾਲੀ ਢੰਗਾਂ ਨਾਲ ਠੀਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਭੁਪਿੰਦਰ ਸਿੰਘ, ਡਾ. ਰਵੀ ਮਹਾਜਨ, ਡਾ. ਬਲਵਿੰਦਰ ਸਿੰਘ, ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ , ਡਾ . ਮਨਜੀਤ ਸਿੰਘ ਤੇ ਹੋਰ ਹਾਜ਼ਰ ਸਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All