DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਥਾਣਾ ਹਰੀਕੇ ਦੇ ਏ ਐੱਸ ਆਈ ਜਸਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਇੱਕ ਵਿਅਕਤੀ ਤੋਂ 975 ਲਿਟਰ (1300 ਬੋਤਲਾਂ) ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਮੁਲਜ਼ਮ ਨੂੰ ਪੁਲੀਸ ਨੇ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਏ ਐੱਸ ਆਈ ਜਸਵਿੰਦਰ...

  • fb
  • twitter
  • whatsapp
  • whatsapp
Advertisement
ਥਾਣਾ ਹਰੀਕੇ ਦੇ ਏ ਐੱਸ ਆਈ ਜਸਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਇੱਕ ਵਿਅਕਤੀ ਤੋਂ 975 ਲਿਟਰ (1300 ਬੋਤਲਾਂ) ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਮੁਲਜ਼ਮ ਨੂੰ ਪੁਲੀਸ ਨੇ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ। ਏ ਐੱਸ ਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਜਾਣਕਾਰੀ ਦੇ ਆਧਾਰ ’ਤੇ ਸਤਲੁਜ ਪੈਲੇਸ ਨੇੜਿਓਂ ਮੁਲਜ਼ਮ ਅਮਨਦੀਪ ਸਿੰਘ ਉਰਫ ਲਾਡੀ ਵਾਸੀ ਕਿੜੀਆਂ ਨੂੰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ। ਮੁਲਜ਼ਮ ਨੇ ਸ਼ਰਾਬ ਆਪਣੀ ਕਾਰ ਇਨੋਵਾ ’ਚ ਕੇਨੀਆਂ ਵਿੱਚ ਪਾ ਕੇ ਰੱਖੀ ਹੋਈ ਸੀ ਉਹ ਇਹ ਸ਼ਰਾਬ ਕਿਧਰੇ ਵੇਚਣ ਲਈ ਲਿਜਾ ਰਿਹਾ ਸੀ। ਵੱਖਰੀ ਸੂਚਨਾ ਅਨੁਸਾਰ ਥਾਣਾ ਵੈਰੋਵਾਲ ਦੇ ਏ ਐੱਸ ਆਈ ਬਲਜਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਪਿੰਡ ਏਕਲਗੱਡਾ ਦੇ ਵਾਸੀ ਕਾਲਾ ਸਿੰਘ ਦੇ ਘਰੋਂ 6750 ਐੱਮ ਐੱਲ (9 ਬੋਤਲਾਂ) ਨਾਜਾਇਜ ਸ਼ਰਾਬ ਬਰਾਮਦ ਕਰ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ।

Advertisement
Advertisement
×