ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਅਗਵਾ
ਪੱਤਰ ਪ੍ਰੇਰਕ ਤਰਨ ਤਾਰਨ, 14 ਅਕਤੂਬਰ ਇਲਾਕੇ ਦੇ ਪਿੰਡ ਬਚੜੇ ਦਾ ਵਾਸੀ ਪ੍ਰਭਜੋਤ ਸਿੰਘ ਇਕ ਨਾਬਾਲਗ ਲੜਕੀ ਨੂੰ ਕਥਿਤ ਤੌਰ ’ਤੇ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਲੈ ਗਿਆ। ਪੀੜਤ ਲੜਕੀ ਦੇ ਪਰਿਵਾਰ ਨੇ ਸਿਟੀ ਪੁਲੀਸ ਨੂੰ ਦੱਸਿਆ...
Advertisement
ਪੱਤਰ ਪ੍ਰੇਰਕ
ਤਰਨ ਤਾਰਨ, 14 ਅਕਤੂਬਰ
Advertisement
ਇਲਾਕੇ ਦੇ ਪਿੰਡ ਬਚੜੇ ਦਾ ਵਾਸੀ ਪ੍ਰਭਜੋਤ ਸਿੰਘ ਇਕ ਨਾਬਾਲਗ ਲੜਕੀ ਨੂੰ ਕਥਿਤ ਤੌਰ ’ਤੇ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰ ਕੇ ਲੈ ਗਿਆ। ਪੀੜਤ ਲੜਕੀ ਦੇ ਪਰਿਵਾਰ ਨੇ ਸਿਟੀ ਪੁਲੀਸ ਨੂੰ ਦੱਸਿਆ ਕਿ ਲੜਕੀ ਪਿੰਡ ਦੀ ਦੁਕਾਨ ਤੋਂ ਪੰਜ ਦਿਨ ਪਹਿਲਾਂ ਸੌਦਾ ਲੈਣ ਲਈ ਗਈ ਸੀ। ਇਸੇ ਦੌਰਾਨ ਮੁਲਜ਼ਮ ਉਸ ਨੂੰ ਅਗਵਾ ਕਰ ਕੇ ਲੈ ਗਿਆ।
Advertisement
ਪੁਲੀਸ ਚੌਕੀ ਮਾਨੋਚਾਹਲ ਕਲਾਂ ਦੇ ਇੰਚਾਰਜ ਏਐੱਸਆਈ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਬੀਐੱਨਐੱਸ ਦੀ ਦਫ਼ਾ 137(2), 96 ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ ਲੜਕੀ ਨੂੰ ਬਰਾਮਦ ਕਰ ਲਿਆ ਜਾਵੇਗਾ।
Advertisement
×

