ਖੁਵਾਸਪੁਰ ਵੱਲੋਂ ਸਿੱਕੀ ਨੂੰ ਟਿਕਟ ਦੇਣ ਦਾ ਤਿੱਖਾ ਵਿਰੋਧ

ਖੁਵਾਸਪੁਰ ਵੱਲੋਂ ਸਿੱਕੀ ਨੂੰ ਟਿਕਟ ਦੇਣ ਦਾ ਤਿੱਖਾ ਵਿਰੋਧ

ਆਪਣੇ ਸਮਰਥਕਾਂ ਨਾਲ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ।

ਪੱਤਰ ਪ੍ਰੇਰਕ

ਸ੍ਰੀ ਗੋਇੰਦਵਾਲ ਸਾਹਿਬ, 28 ਜਨਵਰੀ

ਹਲਕਾ ਖਡੂਰ ਸਾਹਿਬ ਦੇ ਸੀਨੀਅਰ ਕਾਂਗਰਸੀ ਆਗੂ ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੇ ਹਲਕੇ ਦੇ ਨਰੋਲ ਕਾਂਗਰਸੀ ਆਗੂਆਂ ਦਾ ਇਕੱਠ ਕਰ ਕੇ ਕਾਂਗਰਸ ਹਾਈਕਮਾਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਰਮਨਜੀਤ ਸਿੰਘ ਸਿੱਕੀ ਨੂੰ ਟਿਕਟ ਦੇਣ ’ਤੇ ਇਤਰਾਜ ਜਤਾਇਆ ਹੈ। ਭੁਪਿੰਦਰ ਸਿੰਘ ਬਿੱਟੂ ਖਵਾਸਪੁਰ ਨੇ ਆਖਿਆ ਕਿ ਉਹ ਹਲਕਾ ਖਡੂਰ ਸਾਹਿਬ ਵਿੱਚ ਪਿੱਛਲੇ ਤਿੰਨ ਦਹਾਕਿਆ ਤੋਂ ਕਾਂਗਰਸ ਪਾਰਟੀ ਦੀ ਸੇਵਾ ਵਿੱਚ ਲੱਗੇ ਹੋਏ ਹਨ ਪਰ ਪਾਰਟੀ ਹਾਈਕਮਾਂਡ ਨੇ ਬਾਹਰੀ ਵਿਅਕਤੀ ਨੂੰ ਟਿਕਟ ਦੇ ਕੇ ਹਲਕਾ ਖਡੂਰ ਸਾਹਿਬ ਦੇ ਲੋਕਾ ਨਾਲ ਧਰੋਹ ਕਮਾਇਆ ਹੈ। ਉਨ੍ਹਾਂ ਆਖਿਆ ਕਿ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੋ ਵਾਰ ਵਿਧਾਇਕ ਰਹਿਣ ਦੇ ਬਾਵਜੂਦ ਹਲਕੇ ਦੇ ਲੋਕਾ ਤੋਂ ਦੂਰ ਰਿਹਾ ਹੈ। ਬਿੱਟੂ ਨੇ ਬਗਾਵਤੀ ਸੁਰ ਵਿੱਚ ਆਖਿਆ ਕਿ ਉਹ ਅਤੇ ਉਹਨਾ ਦੇ ਸਮਰਥਕ ਪਾਰਟੀ ਹਾਈਕਮਾਨ ਦੇ ਫੈਸਲੇ ਦਾ ਸਖਤ ਵਿਰੋਧ ਕਰਦੇ ਹਨ। ਇਸ ਮੌਕੇ ਉਨ੍ਹਾਂ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਆਖਿਆ ਕਿ ਡਿੰਪਾ ਨੇ ਵੀ ਪੁੱਤਰ ਮੋਹ ਦੇ ਚੱਲਦਿਆਂ ਉਨ੍ਹਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਇਸ ਮੌਕੇ ਮਹਿੰਦਰ ਸਿੰਘ ਕੰਬੋਜ, ਬਲਦੇਵ ਸਿੰਘ ਕੋਟ ਮਹੁੰਮਦ ਖਾ, ਭਗਵਾਨ ਸਿੰਘ ਫੇਲੋਕੇ, ਇਕਬਾਲ ਸਿੰਘ ਬਾਕੀਪੁਰ, ਦਿਲਬਾਗ ਸਿੰਘ ਵਿਰਕ, ਪਰਮਪਾਲ ਸਿੰਘ ਭਰੋਵਾਲ ਸਣੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All