ਪੱਤਰ ਪ੍ਰੇਰਕ
ਅਟਾਰੀ, 18 ਸਤੰਬਰ
ਇੱਥੇ ਸੰਧੂ ਫਾਰਮ ਹਾਊਸ (ਲਾਹੌਰੀਮੱਲ) ਅਟਾਰੀ ਰੋਡ ’ਤੇ ਚਲ ਰਹੀ ਦੋ ਦਿਨਾਂ ‘ਖੇਲੋ ਇੰਡੀਆ’ ਵਿਮੈਨ ਸਾਈਕਲਿੰਗ ਲੀਗ (ਰੋਡ ਸਾਈਕਲਿੰਗ) ਸਮਾਪਤ ਹੋ ਗਈ। ਜੇਤੂਆਂ ਨੂੰ ਪ੍ਰਬੰਧਕਾਂ ਵੱਲੋਂ ਸਨਮਾਨ ਚਿੰਨ੍ਹ ਤੇ ਨਗ਼ਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਆਪ’ ਆਗੂ ਵਿਰਾਟ ਦੇਵਗਨ, ਜੀਐਨਡੀਯੂ ਫੁੱਟਬਾਲ ਚੀਫ਼ ਕੋਚ ਪ੍ਰਦੀਪ ਕੁਮਾਰ, ਬਾਵਾ ਸਿੰਘ ਭੋਮਾ ਅਤੇ ਖੇਡ ਪ੍ਰੋਮੋਟਰ ਗੁਰਿੰਦਰ ਸਿੰਘ ਮੱਟੂ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।
ਨਤੀਜਿਆਂ ਅਨੁਸਾਰ 20 ਕਿਲੋਮੀਟਰ, ਟਾਈਮ ਟਰਾਇਲ (ਮਹਿਲਾਵਾਂ) ’ਚੋਂ ਮੀਨਾਕਸ਼ੀ ਹਰਿਆਣਾ, 16 ਕਿਲੋਮੀਟਰ ਟਾਈਮ ਟਰਾਇਲ (ਔਰਤਾਂ ਜੂਨੀਅਰ) ਸੰਤੋਸ਼ੀ ਝਾਰਖੰਡ, 10 ਕਿਲੋਮੀਟਰ ਟਾਈਮ ਟਰਾਇਲ (ਸਬ ਜੂਨੀਅਰ ਅਤੇ ਯੂਥ ਗਰਲਜ਼) ਹਰਸ਼ਿਤਾ ਜਾਖੜ ਰਾਜਸਥਾਨ, 40 ਕਿਲੋਮੀਟਰ ਮਾਸ ਸਟਾਰਟ (ਮਹਿਲਾਵਾਂ) ਸਵਾਸਤੀ ਸਿੰਘ ਉੜੀਸਾ, 30 ਕਿਲੋਮੀਟਰ ਮਾਸ ਸਟਾਰਟ (ਮਹਿਲਾਵਾਂ ਜੂਨੀਅਰ) ਸਰਿਤਾ ਕੁਮਾਰੀ ਝਾਰਖੰਡ, 20 ਕਿਲੋਮੀਟਰ ਮਾਸ ਸਟਾਰਟ (ਸਬ ਜੂਨੀਅਰ ਯੂਥ) ਹਰਸ਼ਿਤਾ ਜਾਖੜ ਰਾਜਸਥਾਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅਖੀਰ ’ਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।