DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਖ਼ਾਲਸਾ ਯੂਨੀਵਰਸਿਟੀ ਵੱਲੋਂ ਪੰਜਾਬੀ ਭਾਸ਼ਾ ਤੇ ਕੰਪਿਊਟਰ ਬਾਰੇ ਵਰਕਸ਼ਾਪ

ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਲਈ ਪ੍ਰੇਰਿਆ; ਮਸਨੂਈ ਬੌਧਿਕਤਾ ਦੇ ਪ੍ਰਭਾਵ, ਲਾਭ ਤੇ ਖ਼ਤਰਿਆਂ ਬਾਰੇ ਸੁਚੇਤ ਕੀਤਾ

  • fb
  • twitter
  • whatsapp
  • whatsapp
featured-img featured-img
ਮੁੱਖ ਬੁਲਾਰੇ ਡਾ. ਸੀ ਪੀ ਕੰਬੋਜ ਨੂੰ ਬੂਟਾ ਭੇਟ ਕਰਨ ਮੌਕੇ ਡਾ. ਸੁਰਿੰਦਰ ਕੌਰ ਅਤੇ ਹੋਰ।
Advertisement
ਖ਼ਾਲਸਾ ਯੂਨੀਵਰਸਿਟੀ ਅਤੇ ਕੰਪਿਊਟਰ ਸਾਇੰਸ ਵਿਭਾਗ ਦੇ ਸਹਿਯੋਗ ਨਾਲ ਖ਼ਾਲਸਾ ਕਾਲਜ ਫ਼ਾਰ ਵਿਮੈੱਨ ਦੇ ਪੰਜਾਬੀ ਵਿਭਾਗ ਨੇ ‘ਪੰਜਾਬੀ ਭਾਸ਼ਾ ਅਤੇ ਕੰਪਿਊਟਰ’ ਵਿਸ਼ੇ ’ਤੇ ਸੱਤ ਰੋਜ਼ਾ ਵਰਕਸ਼ਾਪ ਕਰਵਾਈ। ਯੂਨੀਵਰਸਿਟੀ ਦੀ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਯੂਨੀਵਰਸਿਟੀ ਦੇ ਭਾਸ਼ਾਵਾਂ ਡੀਨ ਡਾ. ਰਮਿੰਦਰ ਕੌਰ ਅਤੇ ਕਾਲਜ ਦੇ ਪੰਜਾਬੀ ਵਿਭਾਗ ਮੁਖੀ ਪ੍ਰੋ. ਰਵਿੰਦਰ ਕੌਰ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਅਸਿਸਟੈਂਟ ਪ੍ਰੋਫ਼ੈਸਰ ਡਾ. ਸੀ ਪੀ ਕੰਬੋਜ ਦਾ ਸਵਾਗਤ ਕੀਤਾ ।

ਡਾ. ਸੁਰਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਕਿੱਤਾਮੁਖੀ ਸਿੱਖਿਆ ਵੱਲ ਰੁਚੀ ਲੈਣ ਦੀ ਪ੍ਰੇਰਨਾ ਦਿੱਤੀ ਜਦਕਿ ਡਾ. ਰਮਿੰਦਰ ਕੌਰ ਨੇ ਕੰਪਿਊਟਰ ਅਤੇ ਏ ਆਈ ਦੀ ਵਿਹਾਰਕ ਵਰਤੋਂ ਰਾਹੀਂ ਪੰਜਾਬੀ ਭਾਸ਼ਾ ਅਤੇ ਸਾਹਿਤ ਨਾਲ ਜੁੜੇ ਰਹਿਣ ਦੀ ਗੱਲ ਆਖੀ।

Advertisement

ਸੱਤ ਦਿਨਾਂ ਤੱਕ ਚੱਲੀ ਵਰਕਸ਼ਾਪ ਵਿਚ ਡਾ. ਕੰਬੋਜ ਨੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਫੌਂਟਸ, ਟਾਈਪਿੰਗ, ਵੱਖ-ਵੱਖ ਸਾਫ਼ਟਵੇਅਰਾਂ ਦੀ ਵਰਤੋਂ ਕਰਨ ਅਤੇ ਡਿਜੀਟਲ ਤਕਨੀਕਾਂ ਨੂੰ ਮਾਂ ਬੋਲੀ ਪੰਜਾਬੀ ’ਚ ਸਮਝਣ ਅਤੇ ਵਰਤਣ ਸਬੰਧੀ ਜਾਣਕਾਰੀ ਦਿੱਤੀ। ਡਾ. ਸੁਰਿੰਦਰ ਕੌਰ ਨੇ ਦੱਸਿਆ ਕਿ ਡਾ. ਕੰਬੋਜ ਨੇ ਮਸਨੂਈ ਬੌਧਿਕਤਾ (ਏ ਆਈ) ਦੀ ਪਰਿਭਾਸ਼ਾ, ਵੱਖ-ਵੱਖ ਖੇਤਰਾਂ ’ਚ ਪਏ ਪ੍ਰਭਾਵਾਂ ਅਤੇ ਇਸ ਦੇ ਲਾਭਾਂ ਦੇ ਨਾਲ-ਨਾਲ ਖ਼ਤਰਿਆਂ ਬਾਰੇ ਸੁਚੇਤ ਕੀਤਾ। ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਅਧਿਐਨ-ਅਧਿਆਪਨ ਨਾਲ ਜੁੜੀਆਂ ਵਿਭਿੰਨ ਵੈੱਬਸਾਈਟਾਂ ਅਤੇ ਐਪਸ ਦੀ ਵਰਤੋਂ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ ਗਈ।

Advertisement

ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਮਾਧਿਅਮ ਰਾਹੀਂ ਕੰਪਿਊਟਰ ਤੇ ਆਧੁਨਿਕ ਤਕਨਾਲੋਜੀ ਨਾਲ ਜੁੜੇ ਗਿਆਨ ਨੂੰ ਲੋਕਾਂ ਤੱਕ ਸੌਖੇ ਤੇ ਸਮਝਣਯੋਗ ਢੰਗ ਨਾਲ ਪਹੁੰਚਾਉਣ ਦੇ ਉਦੇਸ਼ ਤੋਂ ਜਾਣੂ ਕਰਵਾਇਆ।

Advertisement
×