DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Kasur Drain Issue: ਡਰੇਨ ਦਾ ਕੰਮ ਵਰ੍ਹਿਆਂ ਤੋਂ ਵਿਚਾਲੇ ਲਟਕਿਆ

ਕਿਸਾਨ ਆਗੂਆਂ ਨੇ ਡਰੇਨ ਪੂਰੀ ਕਰਨ ਦੀ ਮੰਗ ਕੀਤੀ

  • fb
  • twitter
  • whatsapp
  • whatsapp
featured-img featured-img
ਅਧੂਰੀ ਡਰੇਨ ਡਰੇਨ ਦਿਖਾਉਂਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਆਗੂ।
Advertisement

ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਕਮੇਟੀ ਨੇ ਅੱਜ ਇੱਥੇ ਮੀਟਿੰਗ ਕਰ ਕੇ ਇਲਾਕੇ ਦੇ ਪਿੰਡ ਅਲਾਦੀਨਪੁਰ, ਚੁਤਾਲਾ, ਰੂੜੇਆਸਲ, ਸਖੀਰਾ ਤੋਂ ਜੌੜਾ ਪਿੰਡ ਨੂੰ ਜਾ ਕੇ ਕਸੂਰ ਡਰੇਨ ਵਿੱਚ ਪੈਣ ਵਾਲੀ ਡਰੇਨ ਦਾ ਕੰਮ ਸਾਲਾਂ ਤੋਂ ਅਧੂਰਾ ਚਲਣ ਖ਼ਿਲਾਫ਼ ਰੋਸ ਜਤਾਇਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਪੰਨੂ ਨੇ ਕਿਹਾ ਕਿ ਅਲਾਦੀਨਪੁਰ, ਚੁਤਾਲਾ, ਸਖੀਰਾ ਪਿੰਡ ਨੂੰ ਜਾਂਦੀ ਇਹ ਡਰੇਨ ਕਈ ਸਾਲਾਂ ਤੋਂ ਅਧੂਰੀ ਹੈ, ਜਿਸ ਕਰਕੇ ਇਸ ਡਰੇਨ ਦਾ ਲੋਕਾਂ ਨੂੰ ਲਾਹਾ ਨਹੀਂ ਮਿਲ ਰਿਹਾ। ਇਹ ਡਰੇਨ ਜੌੜਾ ਪਿੰਡ ਤੋਂ ਕਸੂਰ ਡਰੇਨ ਵਿੱਚ ਤੱਕ ਬਣਨੀ ਸੀ ਤੇ ਅਨੇਕਾਂ ਪਿੰਡਾਂ ਦੇ ਫਾਲਤੂ ਪਾਣੀ ਨੂੰ ਕਸੂਰ ਡਰੇਨ ਵਿੱਚ ਪੈਣਾ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਥੇਬੰਦੀ ਵੱਲੋਂ ਲੋਕਲ ਪੱਧਰ ਦੇ ਅਧਿਕਾਰੀਆਂ ਤੋਂ ਇਲਾਵਾ ਉੱਚ ਅਧਿਕਾਰੀਆਂ ਨਾਲ ਕਈ ਵਾਰ ਇਸ ਮਾਮਲੇ ਨੂੰ ਲੈ ਕੇ ਮੀਟਿੰਗ ਕੀਤੀ ਹੈ ਪਰ ਅਧਿਕਾਰੀ ਟਸ ਤੋਂ ਮਸ ਨਹੀਂ ਹੋ ਰਹੇ ਅਤੇ ਇਸ ਅਧੂਰੀ ਡਰੇਨ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ। ਇਹ ਮਾਮਲਾ ਡਰੇਨੇਜ ਵਿਭਾਗ ਦੇ ਨਿਗਰਾਨ ਇੰਜਨੀਅਰ ਮਹੇਸ਼ ਕੁਮਾਰ ਕੋਲ ਉਠਾਇਆ ਤਾਂ ਉਨ੍ਹਾਂ ਇਸ ਬਾਰੇ ਤਫ਼ਸੀਲ ’ਚ ਜਾਣਕਾਰੀ ਲੈਣ ਲਈ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਸਾਹਿਲ ਕੁਮਾਰ ਨਾਲ ਸੰਪਰਕ ਕਰਨ ਲਈ ਆਖਿਆ। ਸਾਹਿਲ ਕੁਮਾਰ ਨੇ ਕਿਹਾ ਕਿ ਲੋਕਾਂ ਦੀ ਇਹ ਮੰਗ ਬਿਲਕੁਲ ਜਾਇਜ਼ ਹੈ ਉਨ੍ਹਾਂ ਕਿਹਾ ਕਿ ਇਹ ਕੰਮ ਕੁਝ ਇੱਕ ਤਕਨੀਕੀ ਕਾਰਨਾਂ ਕਰਕੇ ਰੁਕਿਆ ਚੱਲ ਰਿਹਾ ਹੈ, ਜਿਸ ਕੰਮ ਇੱਕ ਮਹੀਨੇ ਦੇ ਅੰਦਰ ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ। ਮੀਟਿੰਗ ’ਚ ਬੁਲਾਰਿਆਂ ਕਿਹਾ ਕਿ ਅਧਿਕਾਰੀ ਪਿਛਲੇ ਕਈ ਸਾਲਾਂ ਤੋਂ ਲੋਕਾਂ ਨੂੰ ਲਾਰੇ ਲੱਪੇ ਵਾਲੀ ਨੀਤੀ ਨਾਲ ਟਰਕਾਉਂਦੇ ਆ ਰਹੇ ਹਨ। ਉਨ੍ਹਾਂ ਸਰਕਾਰ ਦੇ ਉੱਚ ਅਧਿਕਾਰੀਆਂ ਨੂੰ ਇਸ ਮਾਮਲੇ ਦਾ ਤੁਰੰਤ ਨਿਪਟਾਰਾ ਕੀਤੇ ਜਾਣ ਦੀ ਮੰਗ ਕੀਤੀ ਹੈ। ਉਨ੍ਹਾਂ ਇਸ ਡਰੇਨ ਦਾ ਕੰਮ ਬਿਨਾਂ ਦੇਰੀ ਬਿਨਾਂ ਦੇਰੀ ਦੇ ਮੁਕੰਮਲ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ।

Advertisement
Advertisement
×