DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਲਾਨੌਰ: ਛੇ ਪੰਚਾਇਤਾਂ ਦੀਆਂ ਚੋਣਾਂ ਲਈ 141 ਨਾਮਜ਼ਦਗੀ ਪੱਤਰ ਦਾਖ਼ਲ

ਤਰਨ ਤਾਰਨ ’ਚ ਦੋ ਪੰਚਾਇਤਾਂ ਦੇ ਸਰਪੰਚਾਂ ਦੀ ਬਿਨਾਂ ਮੁਕਾਬਲਾ ਹੋਣ ਦਾ ਰਾਹ ਸਾਫ਼

  • fb
  • twitter
  • whatsapp
  • whatsapp
Advertisement

ਕਸਬਾ ਕਲਾਨੌਰ ਦੀਆਂ ਛੇ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 13 ਸਾਲਾਂ ਬਾਅਦ ਹੋ ਰਹੀਆਂ ਹਨ। ਅੱਜ ਚੋਣ ਲੜਨ ਵਾਲੇ ਉਮੀਦਵਾਰਾਂ ਨੇ ਨਾਮਜ਼ਦਗੀਆਂ ਪੱਤਰ ਦਾਖ਼ਲ ਕੀਤੇ। ਇਨ੍ਹਾਂ ਛੇ ਪੰਚਾਇਤੀ ਚੋਣਾਂ ਲਈ ਵੋਟਾਂ 18 ਜਨਵਰੀ ਨੂੰ ਪੈਣਗੀਆਂ। ਸਾਲ 2013 ਤੋਂ ਬਾਅਦ ਇਨ੍ਹਾਂ ਪੰਚਾਇਤਾਂ ਦੀ ਚੋਣ ਨਹੀਂ ਹੋਈ, ਪਰ ਸਥਾਨਕ ਬੁੱਧੀਜੀਵੀਆਂ ਵੱਲੋਂ ਅਦਾਲਤ ਦਾ ਰੁਖ਼ ਕਰਨ ’ਤੇ ਹੁਣ ਚੋਣਾਂ ਹੋ ਰਹੀਆਂ ਹਨ। ਅੱਜ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਲਛਮਣ ਸਿੰਘ ਅਤੇ ਏ ਆਰ ਓ ਚਰਨਜੀਤ ਸਿੰਘ ਅਮਲੇ ਸਮੇਤ ਸਰਪੰਚਾਂ ਤੇ ਪੰਚਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਡਿਊਟੀ ’ਤੇ ਤਾਇਨਾਤ ਰਹੇ। ਰਿਟਰਨਿੰਗ ਅਧਿਕਾਰੀ ਲਛਮਣ ਸਿੰਘ ਨੇ ਦੱਸਿਆ ਕਿ ਅੱਜ 141 ਫਾਈਲਾਂ (ਸਮੇਤ ਪੰਚ ਤੇ ਸਰਪੰਚ) ਦਾਖ਼ਲ ਹੋਈਆਂ ਹਨ।

ਤਰਨ ਤਾਰਨ (ਪੱਤਰ ਪ੍ਰੇਰਕ): ਜ਼ਿਲ੍ਹਾ ਤਰਨ ਤਾਰਨ ’ਚ ਚਾਰ ਪੰਚਾਇਤਾਂ ਦੀਆਂ ਹੋ ਰਹੀਆਂ ਚੋਣਾਂ ਲਈ ਅੱਜ ਨਾਮਜ਼ਦਗੀਆਂ ਭਰਨ ਦੇ ਅਖੀਰਲੇ ਦਿਨ ਦੋ ਪੰਚਾਇਤਾਂ ਦੇ ਸਰਪੰਚਾਂ ਦੀ ਚੋਣ ਬਿਨਾਂ ਮੁਕਾਬਲਾ ਹੋਣ ਦਾ ਰਾਹ ਸਾਫ਼ ਹੋ ਗਿਆ| ਇਨ੍ਹਾਂ ਦੋ ਪੰਚਾਇਤਾਂ ਵਿੱਚ ਤਰਨ ਤਾਰਨ ਬਲਾਕ ਦਾ ਪਿੰਡ ਕੱਕਾ ਕੰਡਿਆਲਾ ਅਤੇ ਭਿੱਖੀਵਿੰਡ ਬਲਾਕ ਦਾ ਪਿੰਡ ਮਾੜੀ ਕੰਬੋਕੇ ਸ਼ਾਮਲ ਹਨ| ਇਨ੍ਹਾਂ ਪਿੰਡਾਂ ਵਿੱਚ ਸਰਪੰਚ ਦੇ ਅਹੁਦੇ ਲਈ ਇੱਕ-ਇੱਕ ਉਮੀਦਵਾਰ ਹੀ ਮੈਦਾਨ ਵਿੱਚ ਰਹਿ ਗਿਆ ਹੈ ਜਿਸ ਨਾਲ ਉਨ੍ਹਾਂ ਦਾ ਬਿਨਾਂ ਮੁਕਾਬਲਾ ਸਰਪੰਚ ਬਣਨ ਦਾ ਐਲਾਨ ਕਰਨਾ ਹੀ ਬਾਕੀ ਹੈ| ਇਨ੍ਹਾਂ ਪਿੰਡਾਂ ਵਿੱਚ ਮੈਂਬਰਾਂ ਦੀ ਚੋਣ ਲਈ ਵੋਟਾਂ 18 ਜਨਵਰੀ ਨੂੰ ਪੈਣੀਆਂ ਹਨ| ਜਾਣਕਾਰੀ ਮੁਤਾਬਕ ਤਰਨ ਤਾਰਨ ਬਲਾਕ ਦੇ ਪਿੰਡ ਪੰਡੋਰੀ ਗੋਲਾ ਤੇ ਕਾਜੀਕੋਟ ਦੀਆਂ ਚੋਣਾਂ ਲਈ ਵੀ ਵੋਟਾਂ 18 ਜਨਵਰੀ ਨੂੰ ਪੈਣਗੀਆਂ| ਪਿੰਡ ਮਾੜੀਮੇਘਾ ਦੇ ਨੌਂ ਦੇ ਨੌਂ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਗਈ ਹੈ| ਤਰਨ ਤਾਰਨ ਦੇ ਐੱਸ ਡੀ ਐੱਮ ਦਫਤਰ ਵਿੱਚ ਪੰਡੋਰੀ ਗੋਲਾਂ ਤੋਂ ਨਾਮਜ਼ਦਗੀਆਂ ਕਰਨ ਲਈ ਆਏ ਚਾਹਵਾਨ ਉਮੀਦਵਾਰਾਂ ਵਿਚਾਲੇ ਤਿੱਖੀ ਤਕਰਾਰ ਹੋਈ ਜਿਸ ਦੌਰਾਨ ਪੁਲੀਸ ਨੂੰ ਦਖ਼ਲ-ਅੰਦਾਜ਼ੀ ਕਰਨੀ ਪਈ|

Advertisement

Advertisement
Advertisement
×