ਕੈਰੋਂ ਰੇਲਵੇ ਫਾਟਕ ਤਿੰਨ ਦਿਨ ਰਹੇਗਾ ਬੰਦ
ਉੱਤਰ ਰੇਲਵੇ ਵੱਲੋਂ ਰੇਲਵੇ ਟਰੈਕ ਦੇ ਸੀਨੀਅਰ ਸੈਕਸ਼ਨ ਇੰਜਨੀਅਰ ਕਲੂਵਾ ਰਾਮ ਕੋਲੀ ਵੱਲੋਂ ਜਾਰੀ ਸੂਚਨਾ ਅਨੁਸਾਰ ਅੰਮ੍ਰਿਤਸਰ-ਖੇਮਕਰਨ ਰੇਲਵੇ ਲਾਈਨ ਉੱਤੇ ਸਥਿਤ ਰੇਲਵੇ ਗੇਟ ਨੰਬਰ ਏ- 45 ਪਿੰਡ ਕੈਰੋਂ ਗੇਟ ਵਾਲੀ ਸੜਕ ਦੀ ਜ਼ਰੂਰੀ ਮੁਰੰਮਤ ਦਾ ਕੰਮ ਕਾਰਨ ਇਹ ਰੇਲਵੇ ਫਾਟਕ...
Advertisement
ਉੱਤਰ ਰੇਲਵੇ ਵੱਲੋਂ ਰੇਲਵੇ ਟਰੈਕ ਦੇ ਸੀਨੀਅਰ ਸੈਕਸ਼ਨ ਇੰਜਨੀਅਰ ਕਲੂਵਾ ਰਾਮ ਕੋਲੀ ਵੱਲੋਂ ਜਾਰੀ ਸੂਚਨਾ ਅਨੁਸਾਰ ਅੰਮ੍ਰਿਤਸਰ-ਖੇਮਕਰਨ ਰੇਲਵੇ ਲਾਈਨ ਉੱਤੇ ਸਥਿਤ ਰੇਲਵੇ ਗੇਟ ਨੰਬਰ ਏ- 45 ਪਿੰਡ ਕੈਰੋਂ ਗੇਟ ਵਾਲੀ ਸੜਕ ਦੀ ਜ਼ਰੂਰੀ ਮੁਰੰਮਤ ਦਾ ਕੰਮ ਕਾਰਨ ਇਹ ਰੇਲਵੇ ਫਾਟਕ 4 ਤੋਂ 6 ਅਪਰੈਲ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਬੰਦ ਰਹੇਗਾ। ਰੇਲਵੇ ਪ੍ਰਸ਼ਾਸਨ ਨੇ ਦੱਸਿਆ ਕਿ ਰਾਹਗੀਰ ਤੇ ਵਾਹਨ ਚਾਲਕ ਪਿੰਡ ਕੈਰੋਂ ਵਿਚਲੇ ਰਸਤੇ ਰਾਹੀਂ ਹੋ ਕੇ ਰੇਲਵੇ ਸਟੇਸ਼ਨ ਕੈਰੋਂ ਨੇੜੇ ਸਥਿਤ ਰੇਲਵੇ ਗੇਟ ਨੰਬਰ ਸੀ- 43 ਦਾ ਇਸਤੇਮਾਲ ਕਰਨ।
Advertisement
Advertisement
×

