June 1984 Martyrs: ਗੁਰਦੁਆਰਾ ਡੇਰਾ ਸਾਹਿਬ ’ਚ ਘੱਲੂਘਾਰਾ ਦਿਵਸ ਮਨਾਇਆ
ਗੁਰਦੁਆਰਾ ਡੇਰਾ ਸਾਹਿਬ ਚੇਤਨਪੁਰਾ ਵਿੱਚ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਦੇ ਭੋਗ ਤੋਂ ਬਾਅਦ ਸਜਾਏ ਧਾਰਮਿਕ ਦੀਵਾਨਾਂ ਦੌਰਾਨ ਰਾਗੀ ਜਥਿਆਂ ਨੇ ਕੀਤਰਨ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ...
ਗੁਰਦੁਆਰਾ ਡੇਰਾ ਸਾਹਿਬ ਚੇਤਨਪੁਰਾ ਵਿੱਚ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਅਖੰਡ ਪਾਠ ਦੇ ਭੋਗ ਤੋਂ ਬਾਅਦ ਸਜਾਏ ਧਾਰਮਿਕ ਦੀਵਾਨਾਂ ਦੌਰਾਨ ਰਾਗੀ ਜਥਿਆਂ ਨੇ ਕੀਤਰਨ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਰਿਸੀਵਰ ਚਰਨਜੀਤ ਸਿੰਘ ਅਤੇ ਮੈਨੇਜਰ ਜਰਮਨਜੀਤ ਸਿੰਘ ਵਿਛੋਵਾ ਨੇ ਕਿਹਾ ਕਿ ਜੂਨ 1984 ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸਮੂਹ ਗੁਰਧਾਮਾਂ ਦੀ ਰਾਖੀ ਕਰਨ ਲਈ ਭਾਰਤੀ ਫੌਜ ਹੱਥੋਂ ਸ਼ਹੀਦ ਹੋਣ ਵਾਲੇ ਸਿੰਘ ਕੌਮ ਦਾ ਵਡਮੁੱਲਾ ਸਰਮਾਇਆ ਹਨ। ਉਨ੍ਹਾਂ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਪ੍ਰਬੰਧਕਾਂ ਨੇ ਰਾਗੀ ਜਥੇ ਅਤੇ ਪ੍ਰਮੁੱਖ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਬਾਬਾ ਪ੍ਰਭਜੀਤ ਸਿੰਘ ਕਾਰ ਸੇਵਾ ਵਾਲੇ, ਬਾਬਾ ਬੀਰ ਸਿੰਘ, ਮੈਨੇਜਰ ਹਰਦਿਆਲ ਸਿੰਘ, ਸੁਖਚੈਨ ਸਿੰਘ ਕੰਦੋਵਾਲੀ, ਅਜੀਤ ਸਿੰਘ ਚੇਤਨਪੁਰਾ, ਅਰਜਨ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ, ਗੁਰਜੀਤ ਸਿੰਘ ਚੇਤਨਪੁਰਾ, ਦਲੇਰ ਸਿੰਘ ਚੇਤਨਪੁਰਾ, ਗੁਲਜਾਰ ਸਿੰਘ ਦੋਧੀ, ਗੁਰਕੀਰਤ ਸਿੰਘ ਕੰਦੋਵਾਲੀ, ਸੁਖਵਿੰਦਰ ਸਿੰਘ, ਰਸ਼ਪਾਲ ਸਿੰਘ, ਇੰਸਪੈਕਟਰ ਗੁਰਜੀਤ ਸਿੰਘ, ਸਲਵੰਤ ਸਿੰਘ ਆਦਿ ਹਾਜ਼ਰ ਸਨ।

