ਸਿੱਖ ਨੌਜਵਾਨਾਂ ਦੀ ਰਿਹਾਈ ਲਈ ਅਕਾਲੀ ਦਲ (ਅ) ਵੱਲੋਂ ਗ੍ਰਿਫ਼ਤਾਰੀਆਂ ਲਈ ਜਥਾ ਦਿੱਲੀ ਰਵਾਨਾ

ਸਿੱਖ ਨੌਜਵਾਨਾਂ ਦੀ ਰਿਹਾਈ ਲਈ ਅਕਾਲੀ ਦਲ (ਅ) ਵੱਲੋਂ ਗ੍ਰਿਫ਼ਤਾਰੀਆਂ ਲਈ ਜਥਾ ਦਿੱਲੀ ਰਵਾਨਾ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਫਰਵਰੀ

26 ਜਨਵਰੀ ਨੂੰ ਦਿੱਲੀ ਵਿਖੇ ਲਾਲ ਕਿਲ੍ਹੇ ਵਿੱਚ ਕੇਸਰੀ ਨਿਸ਼ਾਨ ਲਹਿਰਾਉਣ ਦੇ ਦੋਸ਼ ਹੇਠ ਸਿੱਖਾਂ ਨੂੰ ਗਿ੍ਫ਼ਤਾਰ ਕਰਨ ਦੇ ਵਿਰੋਧ ਵਿੱਚ ਅਤੇ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਰਿਹਾਈ ਦੀ ਮੰਗ ਲਈ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਇਥੇ ਅਕਾਲ ਤਖ਼ਤ ਤੋਂ ਪੰਜ ਮੈਂਬਰੀ ਜਥਾ ਦਿੱਲੀ ਵਿੱਚ ਗ੍ਰਿਫਤਾਰੀ ਲਈ ਭੇਜਿਆ।

ਇਹ ਪੰਜ ਮੈਂਬਰੀ ਜਥਾ ਪਾਰਟੀ ਦੇ ਜਨਰਲ ਸਕੱਤਰ ਅਤੇ ਕਿਸਾਨ ਵਿੰਗ ਦੇ ਮੁਖੀ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੀ ਅਗਵਾਈ ਹੇਠ ਇਥੋਂ ਰਵਾਨਾ ਹੋਇਆ, ਜਿਸ ਵਿੱਚ ਤਰਨਦੀਪ ਸਿੰਘ, ਲਖਬੀਰ ਸਿੰਘ, ਬਲਬੀਰ ਸਿੰਘ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ। ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇੱਥੇ ਅਕਾਲ ਤਖਤ ’ਤੇ ਅਰਦਾਸ ਕਰਨ ਮਗਰੋਂ ਇਸ ਜਥੇ ਨੂੰ ਦਿੱਲੀ ਵਾਸਤੇ ਰਵਾਨਾ ਕੀਤਾ। ਇਹ ਪੰਜ ਮੈਂਬਰੀ ਜਥਾ ਸੰਸਦ ਭਵਨ ਦੇ ਬਾਹਰ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕਰੇਗਾ। ਸ੍ਰੀ ਮਾਨ ਨੇ ਆਖਿਆ ਕਿ ਜੇ ਨੌਜਵਾਨਾਂ ਦੀ ਰਿਹਾਈ ਬਿਨ੍ਹਾਂ ਸ਼ਰਤ ਨਾ ਕੀਤੀ ਤਾਂ ਪਾਰਟੀ ਵੱਲੋਂ ਦੱਸ ਦਿਨਾਂ ਬਾਅਦ ਬੀਬੀਆਂ ਦਾ ਜਥਾ ਤਖ਼ਤ ਦਮਦਮਾ ਸਾਹਿਬ ਤੋਂ ਗ੍ਰਿਫਤਾਰੀਆਂ ਲਈ ਭੇਜਿਆ ਜਾਵੇਗਾ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All