ਕਰੰਟ ਲੱਗਣ ਕਾਰਨ ਜੇ ਈ ਦੀ ਮੌਤ
66 ਕੇ ਵੀ ਲਾਈਨ ਦਾ ਮੁਆਇਨਾ ਕਰਨ ਮੌਕੇ ਹਾਦਸਾ
Advertisement
ਸਬ ਡਿਵੀਜ਼ਨ ਕਾਹਨੂੰਵਾਨ ਵਿੱਚ ਅੱਜ ਸਵੇਰੇ ਕਰੰਟ ਲੱਗਣ ਕਾਰਨ ਬਿਜਲੀ ਮੁਲਾਜ਼ਮ ਦੀ ਮੌਤ ਹੋ ਗਈ। ਐੱਸ ਡੀ ਓ ਤੀਰਥ ਰਾਮ ਨੇ ਦੱਸਿਆ ਕਿ ਅੱਜ ਡਿਊਟੀ ਸਮੇਂ ਸਵੇਰੇ ਜੇ ਈ ਅਵਤਾਰ ਸਿੰਘ (57) ਕੇ ਵੀ ਲਾਈਨਾਂ ਦਾ ਮੁਆਇਨਾ ਕਰਨ ਲਈ ਗਏ ਸਨ। ਬਿਜਲੀ ਲਾਈਨਾਂ ਵਿੱਚ ਹਾਈ ਵੋਲਟੇਜ ਕਰੰਟ ਕਾਰਨ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਡਿਊਟੀ ਉੱਤੇ ਹਾਜ਼ਰ ਬਾਕੀ ਬਿਜਲੀ ਮੁਲਾਜ਼ਮ ਹਾਦਸੇ ਵਾਲੇ ਸਥਾਨ ਉੱਤੇ ਪਹੁੰਚੇ ਪਰ ਉਸ ਸਮੇਂ ਤੱਕ ਅਵਤਾਰ ਸਿੰਘ ਦੀ ਮੌਤ ਹੋ ਚੁੱਕੀ ਸੀ। ਉੱਚ ਅਧਿਕਾਰੀਆਂ ਅਤੇ ਪੁਲੀਸ ਨੇ ਲਾਸ਼ ਕਬਜ਼ੇ ਵਿੱਚ ਲੈ ਲਈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਗਈ।
Advertisement
Advertisement
