DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਾਉਣ ਲਈ ਅੱਠ ਮਹੀਨੇ ਲੱਗੇ

ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਸ਼ਕਰੀ ਵਿੱਚ ਗਰੀਬ ਆਬਾਦੀ ਦੇ ਲੋਕਾਂ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਹਥਿਆਰਬੰਦ ਹੋ ਕੇ ਧਮਕਾਉਣ ਦੇ ਮਾਮਲੇ ਵਿੱਚ ਕਾਰਵਾਈ ਕਰਵਾਉਣ ਲਈ ਨੈਸ਼ਨਲ ਕਮਿਸ਼ਨ ਫਾਰ ਐੱਸ ਸੀ (ਅਨੁਸੂਚਿਤ ਜਾਤੀ) ਤੱਕ ਪਹੁੰਚ ਕਰਨ ਲਈ ਮਜਬੂਰ ਕੀਤਾ...

  • fb
  • twitter
  • whatsapp
  • whatsapp
featured-img featured-img
ਕੇਸ ਦਰਜ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਸ਼ਕਰੀ ਪਿੰਡ ਦੇ ਵਾਸੀ।
Advertisement

ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਸ਼ਕਰੀ ਵਿੱਚ ਗਰੀਬ ਆਬਾਦੀ ਦੇ ਲੋਕਾਂ ਨੂੰ ਪਿੰਡ ਦੇ ਕੁਝ ਲੋਕਾਂ ਵੱਲੋਂ ਹਥਿਆਰਬੰਦ ਹੋ ਕੇ ਧਮਕਾਉਣ ਦੇ ਮਾਮਲੇ ਵਿੱਚ ਕਾਰਵਾਈ ਕਰਵਾਉਣ ਲਈ ਨੈਸ਼ਨਲ ਕਮਿਸ਼ਨ ਫਾਰ ਐੱਸ ਸੀ (ਅਨੁਸੂਚਿਤ ਜਾਤੀ) ਤੱਕ ਪਹੁੰਚ ਕਰਨ ਲਈ ਮਜਬੂਰ ਕੀਤਾ ਗਿਆ। ਇਸ ਮਾਮਲੇ ਵਿੱਚ ਕਮਿਸ਼ਨ ਨੇ ਆਪਣੇ ਦਿੱਲੀ ਸਥਿਤ ਦਫ਼ਤਰ ਵਿੱਚ ਤਰਨ ਤਾਰਨ ਦੇ ਡੀ ਸੀ ਅਤੇ ਐੱਸ ਐੱਸ ਪੀ ਨੂੰ ਵੀ ਤਲਬ ਕੀਤਾ ਸੀ । ਗਰੀਬ ਵਰਗਾਂ ਦੇ ਲੋਕਾਂ ਦੇ ਆਗੂ ਰਣਜੀਤ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਕਰੀਬ ਅੱਠ ਮਹੀਨੇ ਪਹਿਲਾਂ ਰਾਤ ਵੇਲੇ 30 ਦੇ ਕਰੀਬ ਹਥਿਆਰਬੰਦ ਲੋਕਾਂ ਦੀ ਟੋਲੀ ਨੇ ਉਨ੍ਹਾਂ ਦੀ ਆਬਾਦੀ ਵਿੱਚ ਆ ਕੇ ਜਾਤੀਸੂਚਕ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਨੂੰ ਘਰਾਂ ਤੋਂ ਬਾਹਰ ਆਉਣ ਲਈ ਵੰਗਾਰਿਆ। ਕਮਿਸ਼ਨ ਨੇ 30 ਦੇ ਕਰੀਬ ਮੁਲਜ਼ਮਾਂ ਵਿੱਚੋਂ ਸ਼ਕਰੀ ਵਾਸੀ ਆਕਾਸ਼ਦੀਪ ਸਿੰਘ, ਕਰਨਦੀਪ ਸਿੰਘ, ਜੱਗਾ ਉਬੋਕੇ, ਅਕਾਸ਼ਜਦੀਪ ਸਿੰਘ ਦੀ ਭੂਆ ਦੇ ਲੜਕੇ ਦੀ ਪਛਾਣ ਕਰ ਲਈ ਗਈ ਹੈ ਜਦਕਿ ਬਾਕੀਆਂ ਦੀ ਜਾਣਕਾਰੀ ਅਜੇ ਇਕੱਤਰ ਕੀਤੀ ਜਾਣੀ ਹੈ। ਇਸ ਸਬੰਧੀ ਸਰਹਾਲੀ ਪੁਲੀਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਹੈ।

Advertisement
Advertisement
×