ਪੱਤਰ ਪ੍ਰੇਰਕ
ਅਟਾਰੀ, 26 ਸਤੰਬਰ
ਭਾਰਤ-ਪਾਕਿਸਤਾਨ ਸਰਹੱਦ ’ਤੇ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਂਕੀ ਦਾਉਕੇ ਵਿੱਚ ਤਾਇਨਾਤ ਸੀਮਾ ਸੁਰੱਖਿਆ ਬਲ ਵੱਲੋਂ ਡਰੋਨ ਗਤੀਵਿਧੀ ਅਤੇ 700 ਗ੍ਰਾਮ ਹੈਰੋਇਨ ਸਮੇਤ ਇੱਕ ਭਾਰਤੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਰਹੱਦੀ ਚੌਕੀ ਦਾਉਕੇ ਵਿੱਚ ਸੀਮਾ ਸੁਰੱਖਿਆ ਬਲ ਦੀ 144ਵੀਂ ਬਟਾਲੀਅਨ ਦੇ ਜਵਾਨਾਂ ਨੇ ਸ਼ੱਕੀ ਉੱਡਣ ਵਾਲੀ ਵਸਤੂ ਦੀ ਗੂੰਜ਼ਦੀ ਆਵਾਜ਼ ਸੁਣੀ, ਜਦੋਂ ਇਹ ਭਾਰਤ ਵਾਲੇ ਪਾਸੇ ਤੋਂ ਪਾਕਿਸਤਾਨ ਵੱਲ ਪਰਤ ਰਿਹਾ ਸੀ ਪਰ ਉਨ੍ਹਾਂ ਨੇ ਇਸਦੇ ਆਉਣ ਸਮੇਂ ਆਵਾਜ਼ ਨਹੀਂ ਸੁਣੀ। ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਮਲਕੀਤ ਸਿੰਘਵਾਸੀ ਦਾਉਕੇ, ਥਾਣਾ ਘਰਿੰਡਾ ਨੂੰ ਕਾਬੂ ਕੀਤਾ ਗਿਆ। ਉਕਤ ਵਿਅਕਤੀ ਸਰਹੱਦੀ ਚੌਕੀ ਦਾਉਕੇ ਦੇ ਖੇਤਰ ਵਿੱਚ ਲੱਗੀ ਕੰਡਿਆਲੀ ਤਾਰ ਤੋਂ ਥੋੜ੍ਹੀ ਦੂਰੀ ’ਤੇ ਡਰੋਨ ਰਾਹੀਂ ਸੁੱਟੀ ਗਈ ਖੇਪ ਲੈਣ ਪੁੱਜਿਆ ਸੀ।