ਗੁਰੂ ਨਾਨਕ ਦੇਵ ’ਵਰਸਿਟੀ ’ਚ ਪਵਿੱਤਰ ਜੰਗਲ ਦਾ ਉਦਘਾਟਨ

ਗੁਰੂ ਨਾਨਕ ਦੇਵ ’ਵਰਸਿਟੀ ’ਚ ਪਵਿੱਤਰ ਜੰਗਲ ਦਾ ਉਦਘਾਟਨ

ਜੰਗਲ ਲਾਉਣ ਦੀ ਸ਼ੁਰੂਆਤ ਕਰਦੇ ਹੋਏ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ।

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 15 ਜੁਲਾਈ 

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪਵਿੱਤਰ ਜੰਗਲ ਲਾਉਣ ਦੀ ਸ਼ੁਰੂਆਤ ਹੋ ਗਈ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਅਤੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵਲੋਂ ਅੱਜ ਬੂਟੇ ਲਾ ਕੇ ਜੰਗਲ ਦੀ ਸ਼ੁਰੂਆਤ ਕੀਤੀ ਗਈ। ਡਾ. ਸੰਧੂ ਨੇ ‘ਬਲਿਹਾਰੀ ਕੁਦਰਤ ਵੱਸਿਆ’ ਦਾ ਸੁਨੇਹਾ ਦਿੰਦਿਆਂ ਇਸ ਗੱਲ ਵੱਲ ਧਿਆਨ ਦਿਵਾਇਆ ਕਿ ਵਿਕਾਸ ਸ਼ਬਦ ਨੂੰ ਮੁੜ ਘੋਖਣਾ ਚਾਹੀਦਾ ਹੈ ਅਤੇ ਵਿਕਾਸ ਵਿੱਚ ਇਕਹਿਰੀ ਸੋਚ ਨੂੰ ਛੱਡ ਕੇ ਵਿਕਾਸ ਦੇ ਅਰਥਾਂ ਵਿਚ ਵਾਤਾਵਰਨ ਸਮੇਤ ਜ਼ਿੰਦਗੀ ਦੇ ਸਾਰੇ ਪੱਖਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਡਾ. ਸੰਧੂ ਅਨੁਸਾਰ ਇਸ ਜੰਗਲ ਵਿੱਚ 28 ਫੀਸਦ ਬੂਟੇ ਛਾਂ-ਦਾਰ, 24 ਫੀਸਦ ਫਲਦਾਰ, 24 ਫੀਸਦ ਫੁੱਲਦਾਰ ਅਤੇ 24 ਫੀਸਦ ਬੂਟੇ ਦਵਾਈਆਂ ਵਾਲੇ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਜੰਗਲ ਦੀ ਸੇਵਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਅਤੇ ਸੰਗਤਾਂ ਵਲੋਂ ਕੀਤੀ ਜਾ ਰਹੀ ਹੈ। 

ਬਾਬਾ ਸੇਵਾ ਸਿੰਘ ਨੇ ਕਿਹਾ ਕਿ ਨਿਸ਼ਾਨ-ਏ-ਸਿੱਖੀ, ਕਾਰ ਸੇਵਾ ਖਡੂਰ ਸਾਹਿਬ ਵਲੋਂ ਗੁਰੂ ਨਾਨਕ ਦੇਵ ਜੀ ਦੀ ਜਨਮ ਸ਼ਤਾਬਦੀ ਮੌਕੇ 550 ਜੰਗਲ ਲਾਉਣ ਦਾ ਅਹਿਦ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਤੀਕ 48 ਜੰਗਲ ਲੱਗ ਚੁੱਕੇ ਹਨ ਅਤੇ ਯੂਨੀਵਰਸਿਟੀ ਵਿਚ ਲਾਇਆ ਜਾ ਰਿਹਾ ਇਹ 49ਵਾਂ ਜੰਗਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜੰਗਲਾਂ ਵਿ 3000 ਦਰਖ਼ਤ ਲਾਏ ਗਏ ਹਨ। ਉਨ੍ਹਾਂ ਦੱਸਿਆ ਕਿ ਅੱਜ ਯੂਨੀਵਰਸਿਟੀ ਦੀਆਂ ਵੱਖ-ਵੱਖ ਸੜਕਾਂ ਕਿਨਾਰੇ 700 ਰੁੱਖ ਵੀ ਲਾਏ ਗਏ ਹਨ। ਬਾਗਬਾਨੀ ਸਲਾਹਕਾਰ ਡਾ. ਜੇ ਐਸ ਬਿਲਗਾ ਨੇ ਦੱਸਿਆ ਕਿ ਦੋ ਏਕੜ ਵਿਚ ਬਣਾਏ ਜਾ ਰਹੇ ਇਸ ਜੰਗਲ ਵਿਚ ਬੋਹੜ-ਪਿੱਪਲ, ਨਿੰਮ, ਤ੍ਰਿਫਲਾ (ਹਰੜ-ਬਹੇੜਾ-ਆਂਵਲਾ), ਚੰਦਨ, ਜੰਡ, ਟਾਹਲੀ, ਦੇਸੀ ਕਿੱਕਰ, ਸ਼ਹਿਤੂਤ, ਅਰਜਨ, ਗੁੱਲੜ, ਧਰੇਕ, ਅੰਬ, ਜਾਮਣ, ਸੁਹੰਜਣ, ਕਚਨਾਰ, ਅਮਲਤਾਸ, ਅੰਜੀਰ, ਕਟਹਲ, ਸਾਗਵਾਨ, ਸੁਖਚੈਨ, ਸ਼ਰੀਂਹ ਆਦਿ ਦੇ ਬੂਟੇ ਵੀ ਲਾਏ ਜਾਣਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਵਿਸ਼ੇਸ਼ ਦਰਜਾ ਖ਼ਤਮ ਕਰਨ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਕਸ਼ਮੀਰ ਵਾਦੀ ’ਚ ਪਾਬੰਦੀਆਂ ਆਇਦ, ਬਾਜ਼ਾਰ ਬੰਦ

ਅਧਿਕਾਰੀਆਂ ਨੇ ਪਾਬੰਦੀਆਂ ਨੂੰ ਕਰੋਨਾ ਦੇ ਫੈਲਾਅ ਨੂੰ ਠੱਲ੍ਹਣ ਲਈ ਕੀਤੇ ...

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਸ਼੍ਰੋਮਣੀ ਕਮੇਟੀ ਵਲੋਂ ਨਸ਼ਿਆਂ ’ਤੇ ਮੁਕੰਮਲ ਪਾਬੰਦੀ ਦੀ ਮੰਗ

ਜ਼ਹਿਰੀਲੀ ਸ਼ਰਾਬ ਮੌਤ ਮਾਮਲੇ ਦੀ ਜਾਂਚ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ...

ਸ਼ਹਿਰ

View All