ਤਰਨ ਤਾਰਨ:
ਪੁਲੀਸ ਅਤੇ ਆਬਕਾਰੀ ਵਿਭਾਗ ਨੇ ਥਾਣਾ ਸਰਹਾਲੀ ਅਧੀਨ ਆਉਂਦੇ ਪਿੰਡ ਸ਼ਕਰੀ ਵਿੱਚ ਚਾਲੂ ਭੱਠੀ ਅਤੇ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ ਗਈ| ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਆਬਕਾਰੀ ਅਧਿਕਾਰੀ ਨਵਜੋਤ ਭਾਰਤੀ ਅਤੇ ਡੀਐੱਸਪੀ (ਅਪਰੇਸ਼ਨਜ਼) ਇਕਬਾਲ ਸਿੰਘ ਦੀ ਅਗਵਾਈ ਵਿੱਚ ਵੱਖ ਵੱਖ ਟੀਮਾਂ ਵੱਲੋਂ ਪਿੰਡ ਦੇ ਲਵਪ੍ਰੀਤ ਸਿੰਘ ਨੂੰ ਚਾਲੂ ਭੱਠੀ ਸਮੇਤ ਕਾਬੂ ਕੀਤਾ ਗਿਆ ਜਦਕਿ 16 ਹੋਰਨਾਂ ਵਿਅਕਤੀਆਂ ਦੇ ਠਿਕਾਨਿਆਂ ’ਤੇ ਛਾਪਾ ਮਾਰ ਕੇ 30850 ਕਿਲੋ ਲਾਹਣ ਤੇ ਤਿੰਨ ਲੱਖ ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਲਾਹਣ ਤੇ ਸ਼ਰਾਬ ਡਰੰਮਾਂ ਵਿੱਚ ਸਟੋਰ ਕੀਤੀ ਹੋਈ ਸੀ| ਥਾਣਾ ਸਰਹਾਲੀ ਦੀ ਪੁਲੀਸ ਨੇ ਆਬਕਾਰੀ ਐਕਟ ਤਹਿਤ ਕੇਸ ਦਰਜ ਕੀਤੇ ਹਨ|
-ਪੱਤਰ ਪ੍ਰੇਰਕ