ਮੈਂ ਹੀ ਹਾਂ ਸਿਵਲ ਸਰਜਨ

ਮੈਂ ਹੀ ਹਾਂ ਸਿਵਲ ਸਰਜਨ

ਡਾ. ਵਿਨੋਦ ਸਰੀਨ।

ਐਨ.ਪੀ. ਧਵਨ

ਪਠਾਨਕੋਟ, 2 ਜੂਨ

 

ਮੁੱਖ ਅੰਸ਼

  • ਅਸਤੀਫ਼ਾ ਦੇਣ ਮਗਰੋਂ ਲਿਆ ਯੂ-ਟਰਨ

ਜ਼ਿਲ੍ਹਾ ਪਠਾਨਕੋਟ ਅੰਦਰ ਤਾਇਨਾਤ ਸਿਵਲ ਸਰਜਨ ਡਾ. ਵਿਨੋਦ ਸਰੀਨ ਵੱਲੋਂ ਆਪਣੇ ਅਹੁਦੇ ਤੋਂ ਦਿੱਤੇ ਅਸਤੀਫੇ ਤੋਂ ਬਾਅਦ ਅੱਜ ਉਨ੍ਹਾਂ ਖੁਦ ਹੀ ਯੂ-ਟਰਨ ਲੈ ਲਿਆ। ਉਨ੍ਹਾਂ ਦਾਅਵਾ ਕੀਤਾ ਕਿ ਉਹ ਹੀ ਜਿ਼ਲ੍ਹੇ ਦੇ ਮੌਜੂਦਾ ਸਿਵਲ ਸਰਜਨ ਹਨ। ਉਨ੍ਹਾਂ ਤੋਂ ਡਿਪਟੀ ਕਮਿਸ਼ਨਰ ਵੱਲੋਂ ਕੋਵਿਡ-19 ਦੇ ਸੰਕਟ ਨਾਲ ਨਿਪਟਣ ਸਮੇਂ ਵਰਤੀਆਂ ਜਾ ਰਹੀਆਂ ਊਣਤਾਈਆਂ ਨੂੰ ਲੈ ਕੇ ਉਨ੍ਹਾਂ ਦੀ ਜੁਆਬਤਲਬੀ ਕੀਤੀ ਸੀ ਜਿਸ ਤੋਂ ਉਨ੍ਹਾਂ ਨੇ ਘਰੇਲੂ ਹਾਲਤਾਂ ਨੂੰ ਮੁੱਖ ਰੱਖਣ ਦਾ ਕਾਰਨ ਦੱਸ ਕੇ ਸਿਹਤ ਵਿਭਾਗ ਦੇ ਸਕੱਤਰ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਸੀ ਪਰ ਅੱਜ ਉਨ੍ਹਾਂ ਨਾਲ ਹੀ ਇਹ ਕਹਿ ਦਿੱਤਾ ਕਿ ਉਨ੍ਹਾਂ ਦੀ ਸਕੱਤਰ ਸਿਹਤ ਵਿਭਾਗ ਨਾਲ ਗੱਲ ਹੋ ਗਈ ਹੈ ਜਿਸ ਤੋਂ ਬਾਅਦ ਉਨ੍ਹਾਂ ਆਪਣਾ ਪਹਿਲਾ ਫੈਸਲਾ ਮੁਲਤਵੀ ਕਰ ਦਿੱਤਾ ਹੈ ਤੇ ਉਹ ਹੀ ਸਿਵਲ ਸਰਜਨ ਹਨ।

ਇਸ ਸਬੰਧੀ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਨਾ ਤਾਂ ਸਿਵਲ ਸਰਜਨ ਡਾ. ਵਿਨੋਦ ਸਰੀਨ ਦੇ ਅਸਤੀਫੇ ਬਾਰੇ ਪਤਾ ਹੈ ਅਤੇ ਅਸਤੀਫਾ ਵਾਪਸ ਲੈਣ ਬਾਰੇ ਕੋਈ ਜਾਣਕਾਰੀ ਨਹੀਂ। ਸਿਵਲ ਸਰਜਨ ਦੀ ਕੀਤੀ ਗਈ ਜੁਆਬਤਲਬੀ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਜੁਆਬ ਤਲਬੀ ਇੱਕ ਵੱਖਰਾ ਮਾਮਲਾ ਹੈ ਜਦ ਕਿ ਅਸਤੀਫਾ ਦੇਣਾ ਇੱਕ ਵੱਖਰਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਆਪਣੇ ਜੂਨੀਅਰ ਅਧਿਕਾਰੀਆਂ ਨਾਲ ਤਾਲਮੇਲ ਦੀ ਬਹੁਤ ਵੱਡੀ ਘਾਟ ਸੀ। ਇਸ ਦੇ ਇਲਾਵਾ ਡਾ. ਸਰੀਨ ਦਾ ਆਪਣੇ ਜੂਨੀਅਰਾਂ ਨਾਲ ਵਿਵਹਾਰ ਵੀ ਠੀਕ ਨਹੀਂ ਸੀ।  

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All