DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅੰਮ੍ਰਿਤਸਰ ਜ਼ਿਲ੍ਹੇ ’ਚ ਐੱਚ ਪੀ ਵੀ ਵੈਕਸੀਨ ਲਾਂਚ

ਸਿਵਲ ਹਸਪਤਾਲ ਤੋਂ ਸਿਵਲ ਸਰਜਨ ਡਾ.. ਸਤਿੰਦਰਜੀਤ ਸਿੰਘ ਬਜਾਜ ਦੀ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਐੱਚ ਪੀ ਵੀ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ। ਸਿਵਲ ਸਰਜਨ ਡਾ.. ਬਜਾਜ ਨੇ ਦੱਸਿਆ ਕਿ ਐੱਚ ਪੀ ਵੀ ਭਾਵ ਹਿਊਮਨ ਪੈਪਿਲੋਮਾ ਵਾਇਰਸ ਵੈਕਸੀਨ ਦੀ ਸ਼ੁਰੂਆਤ...

  • fb
  • twitter
  • whatsapp
  • whatsapp
Advertisement

ਸਿਵਲ ਹਸਪਤਾਲ ਤੋਂ ਸਿਵਲ ਸਰਜਨ ਡਾ.. ਸਤਿੰਦਰਜੀਤ ਸਿੰਘ ਬਜਾਜ ਦੀ ਅਗਵਾਈ ਹੇਠ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਐੱਚ ਪੀ ਵੀ ਵੈਕਸੀਨ ਦੀ ਸ਼ੁਰੂਆਤ ਕੀਤੀ ਗਈ। ਸਿਵਲ ਸਰਜਨ ਡਾ.. ਬਜਾਜ ਨੇ ਦੱਸਿਆ ਕਿ ਐੱਚ ਪੀ ਵੀ ਭਾਵ ਹਿਊਮਨ ਪੈਪਿਲੋਮਾ ਵਾਇਰਸ ਵੈਕਸੀਨ ਦੀ ਸ਼ੁਰੂਆਤ ਅੱਜ ਤੋਂ ਜ਼ਿਲ੍ਹੇ ਭਰ ਵਿੱਚ ਕੀਤੀ ਗਈ ਹੈ। ਇਸ ਵੈਕਸੀਨ ਦੁਆਰਾ 14 ਤੋਂ 15 ਸਾਲ ਤੱਕ ਦੇ ਦੀਆਂ ਬੱਚੀਆਂ ਨੂੰ ਸਰਵੀਕਲ ਕੈਂਸਰ ਤੋਂ ਬਚਾਉਣ ਲਈ ਇਹ ਵੈਕਸੀਨ ਲਗਾਈ ਜਾਵੇਗੀ। ਸਰਕਾਰ ਦਾ ਇਹ ਟੀਚਾ ਹੈ ਕਿ 2030 ਤੱਕ ਸਰਵੀਕਲ ਕੈਂਸਰ ਨੂੰ ਖਤਮ ਕੀਤਾ ਜਾਵੇ। ਇਸ ਮੌਕੇ ਟੀਕਾਕਰਨ ਅਫਸਰ ਡਾਕਟਰ ਰਸ਼ਮੀ ਵਿੱਜ ਨੇ ਦੱਸਿਆ ਕਿ ਇਸ ਟੀਕੇ ਦਾ ਸਾਰਾ ਰਿਕਾਰਡ ਯੁ-ਵਿਨ ਪੋਰਟਲ ’ਤੇ ਦਰਜ ਕੀਤਾ ਜਾਵੇਗਾ ਅਤੇ ਅੱਜ 3 ਮਾਰਚ ਤੋਂ ਇਸ ਨੂੰ ਟੀਕਾਕਰਨ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ।

Advertisement
Advertisement
×